ਆਸਟ੍ਰੇਲੀਆ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੀ ਸੂਚੀ ਰਿਕਾਰਡ-ਤੋੜ

ਪਾਣੀ ਦੁਆਲੇ ਸੁਰੱਖਿਆ ਬਾਰੇ ਸਿੱਖਿਅਤ ਕਰਨ ਲਈ ਕੀਤੇ ਜਾ ਰਹੇ ਅਥਾਹ ਯਤਨਾਂ ਦੇ ਬਾਵਜੂਦ ਵੀ ਆਸਟ੍ਰੇਲੀਆ ਵਿੱਚ ਡੁੱਬਣ ਵਾਲੇ ਵਿਅਕਤੀਆਂ ਦਾ ਅੰਕੜਾ ਵੱਧਦਾ ਜਾ ਰਿਹਾ ਹੈ।

A young boy jumps into a backyard pool toward a man who has his arms outstretched.

One in four adults in Australia are either weak swimmers or can’t swim, according to Royal Life Saving Australia. Source: AAP

ਨੀਨਾ ਡੇਰੀਅਸ ਨੇ ਕਦੇ ਵੀ ਤੈਰਾਕੀ ਨਹੀਂ ਸਿੱਖੀ ਸੀ ਅਤੇ ਨਾ ਹੀ ਉਸਦਾ ਇਸ ਵੱਲ ਰੁਝਾਨ ਸੀ।

ਉਹ 16 ਸਾਲ ਦੀ ਸੀ ਜਦੋਂ ਉਹ ਸ਼੍ਰੀਲੰਕਾ ਤੋਂ ਆਸਟ੍ਰੇਲੀਆ ਆਈ ਸੀ।

ਉਸਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਬਚਪਨ ਵਿੱਚ ਇੱਕ ਕਿਸ਼ਤੀ ਵਿੱਚ ਸਫ਼ਰ ਕਰਦਿਆਂ ਜਦੋਂ ਉਸਦੀ ਕਿਸ਼ਤੀ ਹਿਲਣ ਲੱਗ ਪਈ ਤਾਂ ਉਸ ਹਾਦਸੇ ਨੇ ਉਸਨੂੰ ਪਾਣੀ ਵਿੱਚ ਜਾਣ ਤੋਂ ਹਮੇਸ਼ਾਂ ਲਈ ਡਰਾ ਦਿੱਤਾ ਸੀ।

ਉਸਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਜਾਂ ਪਤੀ ਨਾਲ ਜਦੋਂ ਕਿਸੇ ਪਾਣੀ ਵਾਲੀ ਮਨੋਰੰਜਕ ਥਾਂ ਉੱਤੇ ਜਾਂਦੀ ਤਾਂ ਤੈਰਾਕੀ ਨਾ ਸਿੱਖਣ ਕਾਰਨ ਬਹੁਤ ਸਾਰੇ ਆਨੰਦ ਭਰੇ ਤਜ਼ੁਰਬਿਆਂ ਤੋਂ ਵਾਂਝੀ ਰਹਿ ਜਾਂਦੀ ਸੀ।

ਪਰ ਹੁਣ ਉਸਨੂੰ ਤੈਰਾਕੀ ਨਾ ਸਿੱਖਣ ਦੇ ਫੈਸਲੇ ਉੱਤੇ ਪਛਤਾਵਾ ਹੁੰਦਾ ਹੈ ਅਤੇ ਉਹ ‘ਸਵਿਮਿੰਗ ਲੈਸਨ’ ਲੈ ਰਹੀ ਹੈ।
A woman with goggles on her heard smiles at the camera.
Nina Darious, who grew up Sri Lanka, says learning to swim was never a priority when she was a child. Source: Supplied

ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਤੈਰਨਾ ਨਹੀਂ ਆਉਂਦਾ

ਰੋਇਲ ਲਾਈਫ ਸੇਵਿੰਗ ਆਸਟ੍ਰੇਲੀਆ ਮੁਤਾਬਕ ਚਾਰ ਵਿੱਚੋਂ ਇੱਕ ਆਸਟ੍ਰੇਲੀਅਨ ਬਾਲਗ ਜਾਂ ਤਾਂ ਤੈਰਨਾ ਨਹੀਂ ਜਾਣਦਾ ਅਤੇ ਜਾਂ ਫਿਰ ਬਹੁਤ ਹੀ ਮਾੜਾ ਤੈਰਾਕ ਹੈ।
ਆਰ.ਐਲ.ਐਸ.ਏ ਦੇ ਸੀ.ਈ.ਓ ਜਸਟਿਨ ਸਕਾਰ ਮੁਤਾਬਕ ਜਦੋਂ ਅਜਿਹੇ ਵਿਅਕਤੀ ਛੁੱਟੀਆਂ ਦੌਰਾਨ ਡੂੰਘੇ ਪਾਣੀ ਵਾਲੀਆਂ ਥਾਵਾਂ ਉੱਤੇ ਛੁੱਟੀਆਂ ਦਾ ਆਨੰਦ ਮਾਨਣ ਜਾਂਦੇ ਹਨ ਤਾਂ ਉਹ ਜਾਣੇ-ਅਣਜਾਣੇ ‘ਚ ਖੁੱਦ ਨੂੰ ਭਾਰੀ ਸੰਕਟ ਵਿੱਚ ਪਾ ਦਿੰਦੇ ਹਨ ਜੋ ਕਿ ਬਹੁਤ ਹੀ ਚਿੰਤਾਜਨਕ ਮਸਲਾ ਹੈ।

ਸਕਾਰ ਮੁਤਾਬਕ ਹਰ ਇੱਕ ਬੱਚਾ ਪ੍ਰਾਇਮਰੀ ਸਕੂਲ ਦੇ ਖ਼ਤਮ ਹੋਣ ਤੋਂ ਪਹਿਲਾਂ 50 ਮੀਟਰ ਤੱਕ ਦੀ ਤੈਰਾਕੀ ਅਤੇ ਆਪਣੀ ਪਿੱਠ ਉੱਤੇ ਦੋ ਮਿੰਟ ਤੱਕ ਫਲੋਟ ਕਰਨ ਦੇ ਕਾਬਿਲ ਹੋਣਾ ਚਾਹੀਦਾ ਹੈ।
A young girl at swimming lessons
Royal Life Saving Australia says not enough children take swimming lessons when they're young. Source: AAP

ਡੁੱਬਣ ਵਾਲਿਆਂ ਦੀ ਗਿਣਤੀ ਅਤੇ ਥਾਂ

ਆਰ.ਐਲ.ਐਸ.ਏ ਮੁਤਾਬਕ ਗਰਮੀਆਂ ਵਿੱਚ 99 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ ਤੋਂ ਬਾਅਦ ਸਿਰਫ ਮਾਰਚ ਮਹੀਨੇ ਵਿੱਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹਨਾਂ ਅੰਕੜਿਆਂ ਵਿੱਚ ਹਾਲ ਹੀ ਵਿੱਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਦੋ ਸਾਲਾ ਬੱਚੀ ਨੂੰ ਡੁੱਬਣ ਤੋਂ ਬਚਾਉਣ ਲਈ ਪਾਣੀ ‘ਚ ਉਤਰੇ ਪਿਤਾ ਅਤੇ ਦਾਦੇ ਦੀ ਮੌਤ ਦੇ ਅੰਕੜੇ ਵੀ ਸ਼ਾਮਲ ਹਨ।

A graphic showing the number of drownings in Australian waterways each year for the last decade.
Source: SBS
ਸਾਡੇ ਉੱਚ ਗੁੱਣਵੱਤਾ ਵਾਲੇ ਤੈਰਾਕੀ ਪ੍ਰੋਗਰਾਮਾਂ ਦੇ ਬਾਵਜੂਦ ਸਾਡੇ ਡੁੱਬਣ ਵਾਲੇ ਅੰਕੜੇ ਅੱਜ ਤੋਂ ਦਹਾਕੇ ਪਹਿਲਾਂ ਦੇ ਬਰਾਬਰ ਹਨ। ਲਗਭਗ 27 ਫੀਸਦ ਡੁੱਬਣ ਦੇ ਮਾਮਲੇ ਨਦੀਆਂ- ਨਹਿਰਾਂ ਵਿੱਚ, ਇੱਕ ਚੌਥਾਈ ਬੀਚਾਂ ਉੱਤੇ, ਲਗਭਗ 12 ਫੀਸਦ ਸਮੁੰਦਰਾਂ ਅਤੇ ਬੰਦਰਗਾਹਾਂ ਵਿੱਚ ਅਤੇ 10 ਪ੍ਰਤੀਸ਼ਤ ਪੂਲਾਂ ਵਿੱਚੋਂ ਸਾਹਮਣੇ ਆਉਂਦੇ ਹਨ।
A bar chart showing where Australian drowning deaths occur.
Source: SBS

ਗਲ਼ਤੀ ਕਿੱਥੇ ਹੋ ਰਹੀ ਹੈ?

ਆਰ.ਐਲ.ਐਸ.ਏ ਦੇ ਸੀ.ਈ.ਓ ਜਸਟਿਨ ਸਕਾਰ ਮੁਤਾਬਕ ‘ਸਵਿਮਿੰਗ ਲੈਸਨ’ ਮਹਿੰਗੇ ਹਨ।

ਉਹਨਾਂ ਮੁਤਾਬਕ ਬਹੁਤ ਸਾਰੇ ਬੱਚੇ ਸਵਿਮਿੰਗ ਸਿੱਖਣ ਤੋਂ ਇਸ ਕਾਰਨ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਹਨਾਂ ਦੇ ਮਾਪੇ ਤੈਰਾਕੀ ਸਿਖਾਉਣ ਦਾ ਖ਼ਰਚਾ ਨਹੀਂ ਚੁੱਕ ਪਾਉਂਦੇ।

ਸਕਾਰ ਮੁਤਾਬਕ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਡੁੱਬਣ ਦਾ ਖ਼ਤਰਾ ਵੱਧ ਹੈ।

ਹਾਲਾਂਕਿ ਡੁੱਬਣ ਵਾਲਿਆਂ ਵਿਚੱ ਵਧੇਰੇ ਸੰਖਿਆ ਆਸਟ੍ਰੇਲੀਅਨ ਲੋਕਾਂ ਦੀ ਹੈ ਪਰ ਦੂਸਰੇ ਦੇਸ਼ ਤੋਂ ਆਏ ਯਾਤਰੀ ਜਾਂ ਵਿਦਿਆਰਥੀ ਅਸਾਨੀ ਨਾਲ ਖ਼ਤਰੇ ਦੀ ਚਪੇਟ ਵਿੱਚ ਆ ਜਾਂਦੇ ਹਨ।

ਸਕਾਰ ਮੁਤਾਬਕ ਅਜਿਹਾ ਇਸ ਕਰ ਕੇ ਵੀ ਹੁੰਦਾ ਹੈ ਕਿਉਂਕਿ ਨਵੇਂ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾਂਦੇ ਕਿ ਬੀਚ ਉੱਤੇ ਝੰਡਿਆਂ ਵਿਚਾਲੇ ਹੀ ਤੈਰਨਾ ਸੁਰੱਖਿਅਤ ਹੈ।

A woman in a swimming pool holds onto the railing and smiles. A swimming instructor is supporting her.
After taking weekly swimming lessons for more than a year, Nina Darious can now swim with the help of a board. Source: SBS
ਨੀਨਾ ਡੇਰੀਅਸ ਨੇ ਆਖ਼ਿਰ ਤੈਰਾਕੀ ਦੀ ਮਹੱਤਤਾ ਨੂੰ ਸਮਝ ਲਿਆ ਹੈ ਅਤੇ ਹੁਣ ਉਹ ਕਰੀਬ ਇੱਕ ਸਾਲ ਤੋਂ ਵੱਧ ਸਮੇਂ ਤੋਂ ਤੈਰਾਕੀ ਸਿੱਖ ਰਹੀ ਹੈ ਜਿਸ ਵਿੱਚ ਉਸ ਨੂੰ ਕਾਫੀ ਕਾਮਯਾਬੀ ਵੀ ਮਿਲ ਰਹੀ ਹੈ।

ਉਸਦਾ ਤੈਰਾਕੀ ਨਾ ਜਾਨਣ ਵਾਲੇ ਹਰੇਕ ਵਿਅਕਤੀ ਨੂੰ ਸੁਨੇਹਾ ਹੈ ਕਿ ਬਿਨਾਂ ਕਿਸੇ ਡਰ ਦੇ ਅੱਜ ਹੀ ਤੈਰਾਕੀ ਸਿੱਖਣ ਦੀ ਕੋਸ਼ਿਸ਼ ਸ਼ੁਰੂ ਕਰ ਦਵੋ ਅਤੇ ਬਿਨਾਂ ਕਿਸੇ ਪਛਤਾਵੇ ਹਰ ਇੱਕ ਪਲ਼ ਦਾ ਆਨੰਦ ਮਾਣੋ।

Share
Published 4 April 2024 4:18pm
By Caroline Riches
Presented by Jasdeep Kaur
Source: SBS


Share this with family and friends