ਭਾਰਤੀ ਪਰਿਵਾਰ ਦੇ ਜੀਆਂ ਦੀ ਕਾਫਸ ਹਾਰਬਰ ਲਾਗੇ ਸਮੁੰਦਰ 'ਚ ਡੁੱਬਣ ਪਿੱਛੋਂ ਮੌਤ

ਸਿਡਨੀ ਅਤੇ ਬ੍ਰਿਸਬੇਨ ਤੋਂ ਕਾਫਸ ਹਾਰਬਰ ਵਿਖੇ ਛੁੱਟੀਆਂ ਬਿਤਾਉਣ ਆਏ ਭਾਰਤੀ ਪਰਿਵਾਰ ਦੇ ਦੋ ਵਿਅਕਤੀਆਂ ਦੀ ਡੁੱਬਣ ਪਿੱਛੋਂ ਮੌਤ ਹੋ ਗਈ ਹੈ। ਤੀਜੇ ਲਾਪਤਾ ਮੈਂਬਰ ਦੀ ਤਲਾਸ਼ ਵਿੱਚ ਲੱਗਿਆ ਅਭਿਆਨ ਹੁਣ ਰੋਕ ਦਿੱਤਾ ਗਿਆ ਹੈ।

moonee beach

Source: SBS News

ਸਿਡਨੀ ਅਤੇ ਬ੍ਰਿਸਬੇਨ ਦੇ ਦੋ ਭਾਰਤੀ ਪਰਿਵਾਰਾਂ ਲਈ ਇਕੱਠੇ ਹੋ ਕੇ ਛੁੱਟੀਆਂ ਬਿਤਾਉਣ ਦਾ ਖੁਸ਼ਗਵਾਰ ਮੌਕਾ ਓਦੋਂ ਮਾਤਮ ਵਿੱਚ ਬਦਲ ਗਿਆ ਜਦੋਂ ਪਰਿਵਾਰ ਦੇ ਦੋ ਜੀਆਂ ਦੀ ਸਮੁੰਦਰ ਵਿੱਚ ਡੁੱਬਣ ਪਿੱਛੋਂ ਮੌਤ ਹੋ ਗਈ ਜਦਕਿ ਤੀਜੇ ਵਿਅਕਤੀ ਦੀ ਵੀ ਜਿਉਂਦੇ ਮਿਲਣ ਦੀ ਕੋਈ ਉਮੀਦ ਨਹੀਂ ਹੈ।

ਭਾਰਤ ਵਿੱਚ ਹੈਦਰਾਬਾਦ ਨਾਲ ਸਬੰਧ ਰੱਖਦੇ ਇਹ ਪਰਿਵਾਰ ਕਾਫਸ ਹਾਰਬਰ ਦੇ ਨੇੜੇ ਦੇ ਸਮੁੰਦਰੀ ਕਿਨਾਰੇ 'ਤੇ ਛੁੱਟੀਆਂ ਬਿਤਾ ਰਹੇ ਸਨ।

ਕਾਫਸ ਹਾਰਬਰ ਤੋਂ 25 ਕਿਲੋਮੀਟਰ ਦੂਰ ਮੂਨੀ ਬੀਚ 'ਤੇ ਪਾਣੀ ਵਿੱਚ ਨਹਾਉਂਦਿਆਂ-ਤੈਰਾਕੀ ਕਰਦਿਆਂ ਪਰਿਵਾਰ ਦੇ ਛੇ ਜੀਅ ਸਮੁੰਦਰ ਦੀਆਂ ਛੱਲਾਂ ਦੀ ਚਪੇਟ ਵਿੱਚ ਆ ਗਏ ਸਨ, ਜਿੰਨਾ ਵਿੱਚੋਂ ਤਿੰਨ ਨੂੰ ਬਚਾਅ ਲਿਆ ਗਿਆ ਹੈ।

ਸਿਡਨੀ ਦੇ ਔਬਰਨ ਇਲਾਕੇ ਦੇ ਰਹਿਣ ਵਾਲੇ 45-ਸਾਲਾ ਮੁਹੰਮਦ ਗ਼ੁਜ਼ੂਦੀਨ ਅਤੇ 35-ਸਾਲਾ ਸਈਦ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ ਜਦਕਿ 28 ਸਾਲਾ ਅਬਦੁੱਲ ਜੁਨੈਦ ਅਜੇ ਵੀ ਲਾਪਤਾ ਹੈ।

ਕੰਮਾਂ ਦੇ ਚਲਦਿਆਂ 15 ਅਤੇ 17 ਸਾਲ ਦੀ ਉਮਰ ਦੀਆਂ ਦੋ ਲੜਕੀਆਂ ਤੇ ਇਕ 15 ਸਾਲਾ ਲੜਕੇ ਨੂੰ ਸਖਤ ਕੋਸ਼ਿਸ਼ਾਂ ਤੋਂ ਬਾਅਦ ਬਚਾਅ ਲਿਆ ਗਿਆ ਹੈ।

ਆਸਟ੍ਰੇਲੀਆ ਵਸਦੇ ਭਾਰਤੀ ਭਾਈਚਾਰੇ ਨੇ ਪੀੜਤ ਪਰਿਵਾਰ ਨਾਲ਼ ਦੁੱਖ ਸਾਂਝਾ ਕਰਦਿਆਂ ਅਫਸੋਸ ਜਤਾਇਆ ਹੈ।

ਭਾਰਤੀ ਮੁਸਲਿਮ ਐਸੋਸੀਏਸ਼ਨ ਆਫ ਆਸਟਰੇਲੀਆ ਵੱਲੋਂ ਸਯਦ ਸਿਰਾਜ ਪਟੇਲ ਨੇ ਨਾਲ਼ ਗੱਲ ਕਰਦਿਆਂ ਕਿਹਾ ਕਿ ਇਹ ਦੋ ਮਹੀਨਿਆਂ ਵਿਚ ਦੂਜੀ ਤ੍ਰਾਸਦੀ ਹੈ ਅਤੇ ਭਾਰਤੀ ਭਾਈਚਾਰੇ ਦੇ ਲੋਕ ਇਸ ਸਮੇਂ ਸਦਮੇ ਵਿਚ ਹਨ।

ਸ਼੍ਰੀ ਪਟੇਲ ਨੇ ਲੋਕਾਂ ਨੂੰ ਸਮੁੰਦਰੀ ਪਾਣੀ ਵਿੱਚ ਜਾਣ ਸਮੇਂ ਖਾਸ ਖਿਆਲ ਰੱਖਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਹੈ।

Listen to  Monday to Friday at 9 pm. Follow us on  and .

Share
Published 19 December 2018 6:28pm
Updated 19 December 2018 6:32pm
By Preetinder Grewal

Share this with family and friends