ਕੋਵਿਡ-19 ਕਾਰਨ ਯਾਤਰਾ ਪਾਬੰਦੀਆਂ ਝੱਲਦੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਮਿਲ ਸਕਦੀਆਂ ਹਨ ਕੁੱਝ ਖਾਸ ਰਿਆਇਤਾਂ

ਮੌਜੂਦਾ ਯਾਤਰਾ ਪਾਬੰਦੀਆਂ ਅਨੁਸਾਰ ਸਿਰਫ ਆਸਟ੍ਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ ਅਤੇ ਉਹਨਾਂ ਦੇ ਨੇੜਲੇ ਪਰਿਵਾਰਕ ਮੈਂਬਰ ਹੀ ਆਸਟ੍ਰੇਲੀਆ ਆ ਸਕਦੇ ਹਨ, ਪਰ ਕੁੱਝ ਖਾਸ ਕੇਸਾਂ ਉੱਤੇ ਗੌਰ ਕਰਦੇ ਹੋਏ ਰਿਆਇਤਾਂ ਦਿੱਤੀਆਂ ਵੀ ਜਾ ਸਕਦੀਆਂ ਹਨ।

Australian government tells the Temporary visa holders’ destiny

Who is exempt from Australia's international travel ban? Source: SBS

ਗ੍ਰਹਿ ਮਾਮਲਿਆਂ ਦੇ ਵਿਭਾਗ ਕੋਲ ਯਾਤਰਾ ਪਾਬੰਦੀਆਂ ਉੱਤੇ ਛੋਟਾਂ ਦੇਣ ਦਾ ਪ੍ਰਬੰਧ ਹੈ। ਇਹਨਾਂ ਵਿੱਚ ਜਰੂਰੀ ਮਸਲੇ, ਰਾਸ਼ਟਰੀ ਹਿੱਤ ਜਾਂ ਮਾਨਵਵਾਦੀ ਅਤੇ ਹਮਦਰਦੀ ਆਦਿ ਵਾਲੇ ਮਾਮਲੇ ਸ਼ਾਮਲ ਹਨ।

ਅਜਿਹੇ ਯਾਤਰੀ ਜਿਨਾਂ ਦਾ ਆਸਟ੍ਰੇਲੀਆ ਆਉਣ ਦਾ ਕਾਰਨ ਹਮਦਰਦੀ ਜਾਂ ਤੁਰੰਤ ਮਦਦ ਪ੍ਰਦਾਨ ਕਰਨ ਵਾਲਾ ਹੋ ਸਕਦਾ ਹੈ, ਉਹ ਆਸਟ੍ਰੇਲੀਅਨ ਬਾਰਡਰ ਫੋਰਸ ਨਾਲ ਸੰਪਰਕ ਕਰ ਸਕਦੇ ਹਨ ਜੋ ਕਿ ਉਹਨਾਂ ਦੀ ਬੇਨਤੀ ਉੱਤੇ ਗੌਰ ਕਰ ਸਕਦਾ ਹੈ।


 ਖਾਸ ਨੁੱਕਤੇ:

  • ਅਸਥਾਈ ਵੀਜ਼ਾ ਧਾਰਕ ਮਾਨਵਵਾਦੀ ਅਤੇ ਹਮਦਰਦੀ ਵਾਲੇ ਕਾਰਨਾਂ ਕਰਕੇ ਆਸਟ੍ਰੇਲੀਆ ਆਉਣ ਲਈ ਅਰਜ਼ੀ ਦੇ ਸਕਦੇ ਹਨ।
  • ਏਬੀਐਫ ਕਮਿਸ਼ਨਰ ਯਾਤਰਾ ਪਾਬੰਦੀਆਂ ਦੇ ਚਲਦੇ ਹੋਏ ਉਹਨਾਂ ਨੂੰ ਰਿਆਇਤਾਂ ਦੇਣ ਬਾਰੇ ਗੌਰ ਕਰ ਸਕਦਾ ਹੈ।
  • ਬੇਨਤੀ ਕਰਤਾ ਇਸ ਖਾਸ ਰਿਆਇਤ ਨੂੰ ਹਾਸਲ ਕਰਨ ਲਈ ਆਨ-ਲਾਈਨ ਅਰਜ਼ੀ ਭਰ ਸਕਦੇ ਹਨ।

Coronavirus.
Temporary visa holders can apply for travel exemptions on humanitarian or compassionate grounds. Source: Kydpl Kyodo
ਖਾਸ ਰਿਆਇਤਾਂ ਅਜਿਹੇ ਹਾਲਾਤਾਂ ਵਿੱਚ ਮਿਲ ਸਕਦੀਆਂ ਹਨ:

-           ਆਸਟ੍ਰੇਲੀਅਨ ਕਾਮਨਵੈਲਥ ਸਰਕਾਰ ਦੇ ਸੱਦੇ ਤੇ ਆਉਣ ਵਾਲੇ ਅਜਿਹੇ ਵਿਦੇਸ਼ੀ ਜੋ ਕਿ ਕੋਵਿਡ-19 ਨੂੰ ਰੋਕਣ ਲਈ ਮਦਦਗਾਰ ਸਿੱਧ ਹੋ ਸਕਦੇ ਹਨ ਜਾਂ ਜਿਹਨਾਂ ਦਾ ਆਉਣਾ ਰਾਸ਼ਟਰੀ ਹਿੱਤ ਵਿੱਚ ਹੋਵੇਗਾ।

-           ਅਜਿਹੀਆਂ ਸਿਹਤ ਸੇਵਾਵਾਂ ਅਤੇ ਵਸਤਾਂ ਜੋ ਕਿ ਅੰਤਰ-ਰਾਸ਼ਟਰੀ ਬੰਦਰਗਾਹਾਂ ਤੋਂ ਆਸਟ੍ਰੇਲੀਆ ਪਹੁੰਚਦੀਆਂ ਹਨ।

-           ਖਾਸ ਅਤੇ ਮਹੱਤਵਪੂਰਨ ਕੁਸ਼ਲਤਾ ਵਾਲੇ ਲੋਕ ਜਿਵੇਂ ਡਾਕਟਰ, ਨਰਸਾਂ, ਇੰਜੀਨੀਅਰ, ਸਮੁੰਦਰੀ ਜਹਾਜਾਂ ਦੇ ਅਮਲੇ ਆਦਿ।

-           ਆਸਟ੍ਰੇਲੀਆ ਲਈ ਪ੍ਰਵਾਨਤ ਡਿਪਲੋਮੈਟ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰ।

-           ਮਨੁੱਖਤਾਵਾਦੀ ਅਤੇ ਹਮਦਰਦੀ ਵਾਲੇ ਕੁੱਝ ਖਾਸ ਮਾਮਲੇ।

ਪ੍ਰਵਾਸ ਮਾਹਰ ਰਣਬੀਰ ਸਿੰਘ ਅਨੁਸਾਰ ਅਜਿਹੇ ਆਰਜ਼ੀ ਵੀਜ਼ਾ ਧਾਰਕਾਂ ਨੂੰ ਛੋਟਾਂ ਮਿਲ ਸਕਦੀਆਂ ਹਨ ਜੋ ਆਪ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਵਿਦੇਸ਼ਾਂ ਵਿੱਚ ਹਨ। ਇਹਨਾਂ ਵਿੱਚ ਵੀਜ਼ਾ ਕਲਾਸ 491, 494, 457, 489 ਆਦਿ ਸ਼ਾਮਲ ਹਨ।

ਇਹੀ ਖਾਸ ਰਿਆਇਤ ਉਹਨਾਂ ਲੋਕਾਂ ਨੂੰ ਵੀ ਮਿਲ ਸਕਦੀ ਹੈ ਜੋ ਕਿ ਆਪ ਤਾਂ ਇਸ ਸਮੇਂ ਆਸਟ੍ਰੇਲੀਆ ਵਿੱਚ ਹਨ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਯਾਤਰਾ ਪਾਬੰਦੀਆਂ ਤੋਂ ਕੁੱਝ ਸਮਾਂ ਪਹਿਲਾਂ ਹੀ ਵਿਦੇਸ਼ਾਂ ਵਿੱਚ ਗਏ ਸਨ।

ਪਰ ਨਾਲ ਹੀ ਚਿਤਾਵਨੀ ਵਜੋਂ ਰਣਬੀਰ ਸਿੰਘ ਨੇ ਇਹ ਵੀ ਕਿਹਾ ਹੈ ਕਿ ਵੀਜ਼ਾ ਅਧਿਕਾਰੀਆਂ ਵੱਲੋਂ ਹਰ ਕੇਸ ਉੱਤੇ ਅਲੱਗ-ਅਲੱਗ ਵਿਚਾਰ ਕੀਤੀ ਜਾਵੇਗੀ ਅਤੇ ਇਹ ਕਦੇ ਵੀ ਯਕੀਨੀ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਹਰ ਕੇਸ ਵਿੱਚ ਹੀ ਰਿਆਇਤ ਜਰੂਰ ਮਿਲੇਗੀ।

ਅਰਜ਼ੀ ਦੇਣ ਵਾਲਿਆਂ ਨੂੰ ਦਸਤਾਵੇਜ਼ਾਂ ਦੇ ਨਾਲ ਇਹ ਸਿੱਧ ਕਰਨਾ ਹੋਵੇਗਾ ਕਿ ਉਹਨਾਂ ਦੀ ਯਾਤਰਾ ਮਾਨਵਵਾਦੀ ਜਾਂ ਹਮਦਰਦੀ ਕਾਰਨਾਂ ਕਰਕੇ ਹੀ ਕੀਤੀ ਜਾ ਰਹੀ ਹੈ।
ਯਾਤਰਾ ਰਿਆਇਤਾਂ ਲਈ ਅਰਜ਼ੀ ਦੇਣ ਦਾ ਤਰੀਕਾ:

ਧਿਆਨ ਵਿੱਚ ਰਹੇ ਕਿ ਆਸਟ੍ਰੇਲੀਆ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਛੋਟ ਪ੍ਰਾਪਤ ਹੋ ਚੁੱਕੀ ਹੋਵੇ।

ਖਾਸ ਰਿਆਇਤਾਂ ਲੈਣ ਲਈ ਬਿਨੇਕਾਰਾਂ ਨੂੰ ਆਨ-ਲਾਈਨ ਜਾ ਕੇ ਅਰਜ਼ੀ ਭਰਨੀ ਹੋਵੇਗੀ।

ਇਸ ਵਿੱਚ ਬਿਨੇਕਾਰ ਨੂੰ ਖਾਸ ਰਿਆਇਤਾਂ ਵਾਲੀ ਕੋਈ ਇੱਕ ਮੱਦ ਚੁਣਨ ਲਈ ਕਿਹਾ ਜਾਵੇਗਾ। ਅਤੇ ਨਾਲ ਹੀ ਪਾਸਪੋਰਟ, ਵੀਜ਼ਾ, ਯਾਤਰਾ ਅਤੇ ਸੰਪਰਕਾਂ ਬਾਰੇ ਵੀ ਜਾਣਕਾਰੀ ਮੰਗੀ ਜਾਵੇਗੀ। ਸਿੱਧ ਕਰਨ ਲਈ ਦਸਤਾਵੇਜ਼ ਆਦਿ ਅਪਲੋਡ ਕਰਨੇ ਹੋਣਗੇ।

ਇਹਨਾਂ ਛੋਟਾਂ ਵਾਲੀਆਂ ਅਰਜ਼ੀਆਂ ਦੀ ਕਾਰਵਾਈ ਦਾ ਕੋਈ ਖਾਸ ਸਮਾਂ ਨਹੀਂ ਮਿੱਥਿਆ ਗਿਆ ਹੈ। ਵਿਭਾਗ ਦੀ ਵੈਬਸਾਈਟ ਤੇ ਕਿਹਾ ਗਿਆ ਹੈ ਕਿ ਅਗਰ ਵਿਭਾਗ ਮਾਨਵਾਦੀ ਜਾਂ ਹਮਦਰਦੀ ਵਾਲੀ ਬੇਨਤੀ ਉੱਤੇ ਸੰਤੁਸ਼ਟ ਨਹੀਂ ਹੋਵੇਗਾ ਤਾਂ ਉਹ ਇਸ ਨੂੰ ਤਰਜੀਹ ਨਹੀਂ ਦੇਵੇਗਾ।

ਕੈਨਬਰਾ ਦੇ ਪ੍ਰਵਾਸੀ ਮਾਮਲਿਆਂ ਲਈ ਵਕੀਲ ਬੈਨ ਵਾਟ ਦਾ ਕਹਿਣਾ ਹੈ ਕਿ ਮਾਨਵਵਾਦੀ ਜਾਂ ਹਮਦਰਦੀ ਵਾਲੇ ਕੇਸਾਂ ਲਈ ਅਰਜ਼ੀ ਦੇਣ ਵਾਲਿਆਂ ਦੀਆਂ ਮੌਜੂਦਾ ਵੀਜ਼ਾ ਸਥਿਤੀਆਂ ਬਾਰੇ ਗੌਰ ਨਹੀਂ ਕੀਤਾ ਜਾਵੇਗਾ ਬਲਿਕ ਉਹਨਾਂ ਦਾ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਵਿਅਕਤੀ ਨਾਲ ਰਿਸ਼ਤਾ ਹੀ ਇਸ ਦਾ ਅਧਾਰ ਬਣ ਸਕੇਗਾ।

ਉਹਨਾਂ ਕਿਹਾ ਕਿ ਅਜਿਹੇ ਵਿਦਿਆਰਥੀ ਜਾਂ ਯਾਤਰੀ ਵੀਜ਼ਾ ਧਾਰਕ ਜੋ ਕਿ ਆਸਟ੍ਰੇਲੀਆ ਦੇ ਨਾਗਰਿਕਾਂ ਨਾਲ ਵਿਆਹੇ ਹੋਏ ਹਨ, ਵੀ ਇਸ ਖਾਸ ਛੋਟ ਲਈ ਅਪਲਾਈ ਕਰ ਸਕਦੇ ਹਨ।

ਪਾਰਟਨਰ (ਸਬਕਲਾਸ 100, 309, 801, 820) ਅਤੇ ਬੱਚਿਆਂ (ਸਬਕਲਾਸ 101, 102, 445) ਵਾਲੇ ਵੀਜ਼ਾ ਧਾਰਕ ਸਿੱਧੇ ਹੀ ਆਸਟ੍ਰੇਲੀਆ ਆ ਸਕਦੇ ਹਨ ਅਤੇ ਉਹਨਾਂ ਨੂੰ ਇਹ ਛੋਟਾਂ ਪ੍ਰਾਪਤ ਕਰਨ ਲਈ ਬਿਨੇ ਪੱਤਰ ਦੇਣ ਦੀ ਲੋੜ ਨਹੀਂ ਹੈ।

ਪਰ ਸਾਰੇ ਹੀ ਆਸਟ੍ਰੇਲੀਆ ਆਉਣ ਵਾਲਿਆਂ ਨੂੰ 14 ਦਿਨਾਂ ਦੀ ਇਕੱਲਤਾ ਵਿੱਚ ਰਹਿਣਾ ਲਾਜ਼ਮੀ ਹੋਵੇਗਾ। ਇਸ ਦਾ ਇੰਤਜ਼ਾਮ ਸਰਕਾਰ ਯਾਤਰੀਆਂ ਦੀ ਆਮਦ ਵਾਲੇ ਸ਼ਹਿਰ ਵਿੱਚ ਹੀ ਕਰੇਗੀ ਨਾਂ ਕਿ ਉਹਨਾਂ ਦੀ ਆਖਰੀ ਮੰਜ਼ਲ ਵਾਲੇ ਸ਼ਹਿਰ ਵਿੱਚ।

Please visit the Department of Home Affairs for more details.

Disclaimer: This content is for general information purposes only, and should not be used as a substitute for consultation with professional advisors.
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 
 


Share
Published 20 April 2020 11:34am
Updated 12 August 2022 3:19pm
By Avneet Arora, MP Singh


Share this with family and friends