ਸਿੱਖ ਵਲੰਟੀਅਰ ਨੂੰ ਮਿਲਿਆ ਲੋਕਲ ਹੀਰੋ ਐਵਾਰਡ ਅਤੇ 10,000 ਡਾਲਰ ਦੀ ਇਨਾਮੀ ਰਾਸ਼ੀ

ਸੁਖਵਿੰਦਰ ਕੌਰ ਨੂੰ ਭੁੱਖੇ ਅਤੇ ਬੇਸਹਾਰੇ ਲੋਕਾਂ ਨੂੰ ਮੁਫ਼ਤ ਵਿੱਚ ਭੋਜਨ ਛਕਾਉਣ ਲਈ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਸੰਸਥਾ ਵਿੱਚ ਦਿੱਤੇ ਸਹਿਯੋਗ ਲਈ ਵੇਸਟਫੀਲਡ ਲੋਕਲ ਹੀਰੋ ਐਵਾਰਡ ਨਾਲ ਨਿਵਾਜ਼ਿਆ ਗਿਆ ਹੈ।

Sukhwinder Kaur

Sukhwinder Kaur received the Local Hero Award and a cheque of 10,000$ at a function held at Melbourne on 17 August. Source: SBS

ਸੁਖਵਿੰਦਰ ਕੌਰ ਪਿਛਲੇ ਸੱਤ ਸਾਲ ਤੋਂ ਇੱਕ ਸਮਾਜਸੇਵੀ ਸੰਸਥਾ ਨਾਲ ਜੁੜ੍ਹੀ ਹੋਈ ਹੈ ਜਿੱਥੇ ਉਸਦਾ ਮੁੱਖ ਰੋਲ ਲੰਗਰ ਪਕਾਉਣ ਵਿੱਚ ਸਹਿਯੋਗ ਦੇਣਾ ਹੈ।

ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਸੰਸਥਾ ਮੈਲਬੌਰਨ ਵਿੱਚ ਵੱਖੋ -ਵੱਖਰੇ ਸਮਾਜਸੇਵੀ ਕੰਮਾਂ ਵਿੱਚ ਲੱਗੀ ਹੋਈ ਹੈ ਜਿਸ ਵਿੱਚ ਭੁੱਖੇ ਤੇ ਬੇਘਰੇ ਲੋਕਾਂ ਨੂੰ ਭੋਜਨ ਪ੍ਰਦਾਨ ਕਰਨਾ ਵੀ ਸ਼ਾਮਿਲ ਹੈ।

ਉਹਨਾਂ ਦੁਆਰਾ ਚਲਾਈ 'ਚੈਰਿਟੀ ਵੈਨ' ਹਰੇਕ ਹਫਤੇ 200 ਤੋਂ ਵੀ ਵੱਧ ਲੋਕਾਂ ਤੱਕ ਪਹੁੰਚ ਬਣਾਓਂਦੀ ਹੈ।

ਸੁਖਵਿੰਦਰ ਕੌਰ ਇਸ ਕਾਰਜ ਲਈ ਨਿਸ਼ਕਾਮ ਸੇਵਾ ਵਿੱਚ ਲੱਗੀ ਹੋਈ ਹੈ ਜਿਸਦੇ ਚਲਦਿਆਂ ਉਸਨੂੰ ਇਸ ਵਾਰ ਦੇ ਲੋਕਲ ਹੀਰੋ ਐਵਾਰਡ ਲਈ ਚੁਣਿਆ ਗਿਆ ਹੈ। 

ਉਹ ਸਿੱਖ ਸਿਧਾਂਤਾਂ ਦੇ ਚਲਦਿਆਂ ਮਨੁੱਖਤਾ ਦੀ ਸੇਵਾ ਕਰਨ ਨੂੰ ਆਪਣਾ ਫਰਜ਼ ਸਮਝਦੇ ਹਨ।

ਸੁਖਵਿੰਦਰ ਕੌਰ ਨੇ ਐਸ ਬੀ ਐਸ ਨਾਲ ਗੱਲ ਕਰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਇਸ ਪ੍ਰਾਪਤੀ ਲਈ ਆਪਣੇ ਸਹਿਯੋਗੀ ਵਲੰਟੀਅਰਜ਼ ਅਤੇ ਐਵਾਰਡ ਲਈ ਉਸਦੇ ਪੱਖ ਵਿੱਚ ਵੋਟਿੰਗ ਕਰਨ ਵਾਲਿਆਂ ਨੂੰ ਧੰਨਵਾਦ ਆਖਿਆ ਹੈ।

ਸਿੱਖ ਵਲੰਟੀਅਰਜ਼ ਆਸਟ੍ਰੇਲੀਆ 10,000 ਡਾਲਰ ਦੀ ਇਹ ਸਹਾਇਤਾ ਰਾਸ਼ੀ ਆਪਣੇ ਸਮਾਜ ਸੇਵੀ ਕੰਮਾਂ ਲਈ ਵਰਤੇਗੀ। 

ਸੁਖਵਿੰਦਰ ਕੌਰ ਨਾਲ ਇਸ ਬਾਰੇ ਵਿਸ਼ੇਸ਼ ਗੱਲਬਾਤ ਸੁਨਣ ਲਈ ਉੱਪਰ ਦਿੱਤੇ ਲਿੰਕ ਤੇ ਕਲਿਕ ਕਰੋ….
Read this story in English:

Sukhwinder Kaur spends between 16 to 20 hours a week cooking meals for the hungry and the homeless.

This has been her tireless routine for more than seven years as a member of Sikh Volunteers Australia, a charity organisation active in Melbourne’s southeast.

She will be presented the Westfield Local Hero award this Friday for her service to the community.

Sukhwinder told SBS Punjabi that she helps in cooking vegetarian meals that are distributed by the charity’s food van feeding up to 200 needy people a week.

“I am glad that our organisation’s work has been acknowledged. It’s been a very proud and happy moment for everyone involved in this volunteer work," she said. 

“I am very thankful to our local community who voted to help me get this award.”
Sukhwinder Kaur: Sikh Volunteers Australia
Sukhwinder Kaur is a member of Sikh Volunteers Australia from last seven years. Source: Supplied
The Sikh Volunteers say they will use $10,000 award money to fund their charity work in accordance with their Sikh faith in Melbourne’s southeast. 

The ever-smiling Sukhwinder is an effective recruiter and role-model for the charity and has inspired more than 30 other Sikh women to become volunteers.

She told SBS that the inspiration to do "better and better" comes from Sikh principles and other members of the group.

"People in need often share their life stories with the Sikh volunteers. I remember one severely physically disabled man who came to collect containers of food to take home,” she says.

“One day he broke down and shared that he can't do much for his family but take food for them. These types of stories give us strength and motivation to do more.”

Sukhwinder also spends her time teaching children the Punjabi language, heritage, and music.

“We are in process of establishing a community kitchen and a school in Cranbourne. We also aim to encourage students to be community-minded and to speak up against bullying,” she said.
Sikh Volunteers Australia
Members of Sikh Volunteers Australia at the National Tree Day event in Melbourne's southeast. Source: Supplied
Westfield Local Heroes were nominated and voted for by their communities and a grant of $10,000 is awarded to support their affiliated organisation’s work, programs or activities, reads a statement released by The Westfield.

“We congratulate every one of our nominees and finalists, and recognise the important contribution they make to the local community.”

 A $10,000 grant is awarded to the affiliated organisation of each of the three Westfield Local Heroes nominated and voted for by the Fountain Gate community.

Share
Published 16 August 2018 10:32am
Updated 17 August 2018 11:58am
By Preetinder Grewal


Share this with family and friends