ਆਸਟ੍ਰੇਲੀਅਨ ਈਸਟਰ: ਧਰਮ ਦੇ ਨਾਲ ਨਾਲ ਸਮਾਜਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਦੀ ਵੀ ਪੜਚੋਲ

Australia Explained - Easter

Social and cultural Easter traditions Australians follow, beyond religion Credit: Fly View Productions/Getty Images

ਈਸਟਰ, ਈਸਾਈਆਂ ਲਈ ਬਹੁਤ ਮਹੱਤਵ ਰੱਖਦਾ ਹੈ। ਫਿਰ ਵੀ ਵੱਖੋ-ਵੱਖ ਵਿਸ਼ਵਾਸਾਂ ਜਾਂ ਗੈਰ-ਧਾਰਮਿਕ ਪਿਛੋਕੜ ਵਾਲੇ ਲੋਕਾਂ ਲਈ, ਇਹ ਚਾਰ-ਦਿਨ ਵੀਕਐਂਡ ਦਾ ਅਨੰਦ ਲੈਣ, ਪਰਿਵਾਰਕ ਅਤੇ ਸਮਾਜਿਕ ਇਕੱਠਾਂ ਵਿੱਚ ਹਿੱਸਾ ਲੈਣ, ਬਾਹਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ, ਅਤੇ ਉਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ ਜਿੱਥੇ ਬੱਚੇ ਮੁੱਖ ਭੂਮਿਕਾ ਨਿਭਾਉਂਦੇ ਹਨ। ਆਸਟ੍ਰੇਲੀਆ ਵਿੱਚ ਤੁਹਾਡੇ ਵਲੋਂ ਈਸਟਰ ਮਨਾਉਣ ਲਈ ਲੋੜੀਂਦੀ ਜਾਣਕਾਰੀ ਇੱਥੇ ਦਿੱਤੀ ਗਈ ਹੈ।


Key Points
  • ਈਸਟਰ ਇੱਕ ਤਿਉਹਾਰ ਹੈ ਜੋ ਆਮ ਤੌਰ 'ਤੇ ਆਸਟ੍ਰੇਲੀਆ ਵਿੱਚ ਪਤਝੜ ਵਿੱਚ ਪੈਂਦਾ ਹੈ, ਅਕਸਰ ਸਕੂਲ ਦੀਆਂ ਛੁੱਟੀਆਂ ਦੇ ਨਾਲ ਮੇਲ ਖਾਂਦਾ ਹੈ।
  • ਇਸ ਦੇ ਧਾਰਮਿਕ ਮਹੱਤਵ ਤੋਂ ਪਰੇ, ਈਸਟਰ ਨੂੰ ਸੱਭਿਆਚਾਰਕ ਤੌਰ 'ਤੇ ਪਰਿਵਾਰਕ ਇਕੱਠਾਂ, ਭਾਈਚਾਰਕ ਸਬੰਧਾਂ, ਯਾਤਰਾਵਾਂ, ਤਿਉਹਾਰਾਂ ਅਤੇ ਬਾਹਰੀ ਗਤੀਵਿਧੀਆਂ ਲਈ ਇੱਕ ਵਧੀਆ ਮੌਕੇ ਵਜੋਂ ਦੇਖਿਆ ਜਾਂਦਾ ਹੈ।
  • ਈਸਟਰ ਬਿਲਬੀ ਇੱਕ ਵਿਲੱਖਣ ਆਸਟ੍ਰੇਲੀਅਨ ਪਰੰਪਰਾ ਹੈ, ਜੋ ਕਿ ਚਾਕਲੇਟ ਅੰਡੇ ਦੇ ਧਾਰਨੀ ਵਜੋਂ ਈਸਟਰ ਬੰਨੀ ਦੀ ਥਾਂ ਲੈਂਦੀ ਹੈ।
ਈਸਾਈ ਧਰਮ ਵਿੱਚ, ਈਸਟਰ ਯਿਸੂ ਮਸੀਹ ਦੀ ਮੌਤ ਅਤੇ ਪੁਨਰ-ਉਥਾਨ ਦੀ ਯਾਦ ਦਿਵਾਉਂਦਾ ਹੈ, ਈਸਟਰ ਵਾਲਾ ਐਤਵਾਰ ਇੱਕ ਪਵਿੱਤਰ ਹਫ਼ਤੇ ਦੀ ਸਮਾਪਤੀ ਵਜੋਂ ਈਸਾਈ ਕੈਲੰਡਰ ਵਿੱਚ ਸਭ ਤੋਂ ਮਹੱਤਵਪੂਰਨ ਜਸ਼ਨਾਂ ਵਿੱਚੋਂ ਇੱਕ ਹੈ।

ਈਸਟਰ ਦਾ ਜ਼ਿਕਰ ਕਰਦੇ ਸਮੇਂ, ਆਸਟ੍ਰੇਲੀਆਈ ਲੋਕ ਆਮ ਤੌਰ 'ਤੇ ਚਾਰ ਦਿਨਾਂ ਦਾ ਲੰਮਾ ਵੀਕਐਂਡ ਮਾਣਦੇ ਹਨ, ਕਿਉਂਕਿ ਗੁੱਡ ਫਰਾਈਡੇ, ਈਸਟਰ ਸੰਡੇ ਅਤੇ ਈਸਟਰ ਸੋਮਵਾਰ ਸਾਰੀਆਂ ਰਾਸ਼ਟਰੀ ਜਨਤਕ ਛੁੱਟੀਆਂ ਹੁੰਦੀਆਂ ਹਨ। ਤਸਮਾਨੀਆ ਅਤੇ ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਈਸਟਰ ਸ਼ਨੀਵਾਰ ਵੀ ਇੱਕ ਜਨਤਕ ਛੁੱਟੀ ਹੁੰਦੀ ਹੈ।

ਡੈਨੀਏਲ ਕੋਰੀ ਲੇਬਨਾਨੀ ਵਿਰਾਸਤ ਦੀ ਇੱਕ ਸਿਡਨੀਸਾਈਡਰ ਹੈ ਜਿਸਦਾ ਪਾਲਣ ਪੋਸ਼ਣ ਕੈਥੋਲਿਕ ਅਤੇ ਆਰਥੋਡਾਕਸ ਈਸਟਰ ਦੋਵਾਂ ਨੂੰ ਮਨਾਉਂਦਿਆਂ ਹੋਇਆ ਸੀ।

ਉਹ ਕਹਿੰਦੀ ਹੈ ਕਿ ਬਹੁਤ ਸਾਰੇ ਲੋਕ ਕੰਮ ਤੋਂ ਛੁੱਟੀ ਲੈ ਕੇ ਯਾਤਰਾ ਕਰਨ, ਬਾਹਰ ਸਮਾਂ ਬਿਤਾਉਣ ਜਾਂ ਤਿਉਹਾਰਾਂ ਵਿੱਚ ਸ਼ਾਮਲ ਹੋਣ ਦੀ ਚੋਣ ਕਰਦੇ ਹਨ।

“ਵੱਖ-ਵੱਖ ਪਿਛੋਕੜ ਵਾਲੇ ਅਜਿਹੇ ਲੋਕ ਵੀ ਹਨ ਜੋ ਜਸ਼ਨ ਮਨਾਉਂਦੇ ਹਨ, ਕਿਉਂਕਿ ਇਸ ਸਮੇਂ ਸਕੂਲ ਦੀਆਂ ਛੁੱਟੀਆਂ ਵੀ ਹੁੰਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਪਰਿਵਾਰ ਲਈ ਜਾਂ ਵੱਖ-ਵੱਖ ਮੰਜ਼ਿਲਾਂ ਦੀ ਯਾਤਰਾ ਕਰਨ ਲਈ ਵਧੇਰੇ ਸਮਾਂ ਮਿਲਦਾ ਹੈ। ਈਸਟਰ ਮੌਕੇ ਆਸਟ੍ਰੇਲੀਆ ਵਿੱਚ ਈਸਟਰ ਵਿੱਚ ਪਤਝੜ ਦੀ ਰੁੱਤ ਵੀ ਹੁੰਦੀ ਹੈ, ਇਸ ਲਈ ਬਾਰਬੇਕਿਊਜ਼ ਅਤੇ ਪਿਕਨਿਕ ਵਰਗੀਆਂ ਹੋਰ ਬਾਹਰੀ ਗਤੀਵਿਧੀਆਂ ਹੁੰਦੀਆਂ ਹਨ।”
Australia Explained - Easter
Children can make their own basket as an arts & crafts activity to use for their Easter egg hunt. Credit: Fly View Productions/Getty Images

ਬੱਚਿਆਂ ਲਈ ਈਸਟਰ ਪ੍ਰੰਪਰਾਵਾਂ

ਮੈਲਬੌਰਨ ਯੂਨੀਵਰਸਿਟੀ ਵਿੱਚ ਸ਼ੁਰੂਆਤੀ ਬਚਪਨ ਦੀ ਸਿੱਖਿਆ ਖੋਜਕਾਰ, ਲੀਜ਼ਾ ਬੇਕਰ ਕਹਿੰਦੀ ਹੈ ਕਿ ਛੋਟੇ ਬੱਚਿਆਂ ਲਈ, ਈਸਟਰ ਖੇਡਾਂ ਅਤੇ ਗਤੀਵਿਧੀਆਂ ਨਾਲ ਜੁੜਿਆ ਹੋਇਆ ਇੱਕ ਸਮਾਂ ਹੈ।

"ਪ੍ਰੀਸਕੂਲ ਦੇ ਬੱਚਿਆਂ ਜਾਂ ਪ੍ਰਾਇਮਰੀ ਸਕੂਲ ਦੀ ਉਮਰ ਦੇ ਬੱਚਿਆਂ ਲਈ, ਈਸਟਰ ਦੇ ਪ੍ਰਮੁੱਖ ਚਿੰਨ੍ਹ ਈਸਟਰ ਅੰਡੇ ਅਤੇ ਈਸਟਰ ਬੰਨੀ ਦੇ ਆਲੇ-ਦੁਆਲੇ ਹਨ।

"ਕਲਾਸਿਕ ਈਸਟਰ ਅੰਡੇ ਦਾ ਸ਼ਿਕਾਰ ਨਿਸ਼ਚਤ ਤੌਰ 'ਤੇ ਕੁਝ ਅਜਿਹਾ ਹੈ ਜਿਸਦਾ ਬਹੁਤ ਸਾਰੇ ਆਸਟ੍ਰੇਲੀਆਈ ਬੱਚੇ ਆਨੰਦ ਲੈਂਦੇ ਹਨ।"

ਇੱਕ ਵਿਸ਼ੇਸ਼ ਈਸਟਰ ਸੰਡੇ ਗੇਮ ਦੇ ਰੂਪ ਵਿੱਚ ਪਾਰਕਾਂ ਅਤੇ ਬਗੀਚਿਆਂ ਵਿੱਚ ਪਰਿਵਾਰਾਂ ਜਾਂ ਕਮਿਊਨਿਟੀ ਸਮੂਹਾਂ ਦੁਆਰਾ ਆਯੋਜਿਤ, ਈਸਟਰ ਅੰਡੇ ਦੇ ਸ਼ਿਕਾਰ ਵਿੱਚ ਅੰਡੇ ਦੇ ਆਕਾਰ ਦੇ ਚਾਕਲੇਟ ਅੰਡੇ, ਕੈਂਡੀ ਜਾਂ ਸਜਾਵਟ ਵਾਲੇ ਅਸਲੀ ਅਤੇ ਨਕਲੀ ਅੰਡੇ ਦੀ ਖੋਜ ਸ਼ਾਮਲ ਹੁੰਦੀ ਹੈ।

ਜਿਵੇਂ ਕਿ ਕਹਾਣੀ ਵਿੱਚ ਕਿਹਾ ਗਿਆ ਹੈ, ਈਸਟਰ ਅੰਡੇ ਈਸਟਰ ਬੰਨੀ ਦੁਆਰਾ ਵੰਡੇ ਅਤੇ ਲੁਕਾਏ ਜਾਂਦੇ ਹਨ।

ਪਰ ਅੱਜਕੱਲ੍ਹ ਆਸਟ੍ਰੇਲੀਅਨਾਂ ਦੀ ਵੱਧਦੀ ਗਿਣਤੀ ਇਸ ਪਰੰਪਰਾ ਨੂੰ ਇੱਕ ਮੋੜ ਦੇ ਨਾਲ ਨਿਭਾਅ ਰਹੀ ਹੈ, ਜਿਸ ਵਿੱਚ ਖ਼ਰਗੋਸ਼ ਦੀ ਬਣਤਰ ਨੂੰ ਦੇਸੀ ਬਿਲਬੀ ਨਾਲ ਬਦਲ ਦਿੱਤਾ ਗਿਆ ਹੈ, ਕਿਉਂਕਿ ਆਸਟ੍ਰੇਲੀਆਈ ਵਾਤਾਵਰਣ ਪ੍ਰਣਾਲੀ ਵਿੱਚ ਖਰਗੋਸ਼ਾਂ ਨੂੰ ਇੱਕ ਕੀਟ ਮੰਨਿਆ ਜਾਂਦਾ ਹੈ।

“ਉਹ ਸਪੱਸ਼ਟ ਤੌਰ 'ਤੇ ਇੱਕ ਪ੍ਰਚਲਿਤ ਪ੍ਰਜਾਤੀ ਹਨ ਅਤੇ ਉਨ੍ਹਾਂ ਨੇ ਸਾਡੀ ਬਨਸਪਤੀ ਅਤੇ ਦੇਸੀ ਜਾਨਵਰਾਂ 'ਤੇ ਕੁਝ ਤਬਾਹੀ ਮਚਾਈ ਹੈ। ਇਸ ਲਈ, ਅਸੀਂ ਈਸਟਰ ਬਿਲਬੀ ਦੇ ਵਿਚਾਰ ਨੂੰ ਅਪਣਾ ਲਿਆ ਹੈ,” ਸ਼੍ਰੀਮਤੀ ਬੇਕਰ ਦੱਸਦੀ ਹੈ।

"ਹੁਣ ਤੁਸੀਂ ਚਾਕਲੇਟ ਈਸਟਰ ਬਿਲਬੀਜ਼ ਨੂੰ ਉਸੇ ਤਰ੍ਹਾਂ ਖਰੀਦ ਸਕਦੇ ਹੋ ਜਿਸ ਤਰ੍ਹਾਂ ਚਾਕਲੇਟ ਈਸਟਰ ਖ਼ਰਗੋਸ਼ ਖਰੀਦ ਸਕਦੇ ਹੋ।"

ਇੱਕ ਬਹੁ-ਸੱਭਿਆਚਾਰਕ ਦੇਸ਼ ਹੋਣ ਦੇ ਨਾਤੇ, ਆਸਟ੍ਰੇਲੀਆ ਈਸਟਰ ਨੂੰ ਅਜਿਹੇ ਤਰੀਕਿਆਂ ਨਾਲ ਮਨਾਉਂਦਾ ਹੈ ਜਿਸ ਵਿੱਚ ਵੱਖ-ਵੱਖ ਪਰੰਪਰਾਵਾਂ ਸ਼ਾਮਲ ਹੁੰਦੀਆਂ ਹਨ।

ਮਿਸ ਬੇਕਰ ਦਾ ਕਹਿਣਾ ਹੈ ਕਿ ਇਹ ਸਕੂਲਾਂ ਵਿੱਚ ਸਪੱਸ਼ਟ ਹੁੰਦਾ ਹੈ, ਖਾਸ ਤੌਰ 'ਤੇ ਬਚਪਨ ਦੀ ਸਿੱਖਿਆ ਵਿੱਚ, ਰਾਸ਼ਟਰੀ ਪਾਠਕ੍ਰਮ ਢਾਂਚੇ ਵਿੱਚ ਸ਼ਾਮਲ ਕਰਨ ਦੇ ਨਾਲ-ਨਾਲ ਅਤੇ ਸੱਭਿਆਚਾਰਕ ਜਵਾਬਦੇਹੀ ਦੀ ਵਕਾਲਤ ਕੀਤੀ ਜਾਂਦੀ ਹੈ।
ਅਧਿਆਪਕ ਅਤੇ ਸਕੂਲ ਉਨ੍ਹਾਂ ਬਹੁਤ ਸਾਰੀਆਂ ਪਰੰਪਰਾਵਾਂ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਬੱਚਿਆਂ ਨੂੰ ਜਸ਼ਨਾਂ ਵਿੱਚ ਇਕੱਠੇ ਕਰਦੇ ਹਨ।
ਲੀਜਾ ਬੇਕਰ
“ਤਾਂ, ਉਦਾਹਰਨ ਲਈ, ਚਾਕਲੇਟ ਈਸਟਰ ਅੰਡੇ ਤੋਂ ਇੱਕ ਈਸਟਰ ਅੰਡੇ ਨੂੰ ਲੱਭਣ ਦੇ ਨਾਲ, ਉਹ ਕੁਝ ਈਸਟਰ ਅੰਡੇ ਨੂੰ ਰੰਗਣ ਬਾਰੇ ਜਾਂ ਸ਼ਾਇਦ ਟਹਿਣੀਆਂ 'ਤੇ ਅੰਡੇ ਪ੍ਰਦਰਸ਼ਿਤ ਕਰਨ ਦੇ ਹੋਰ ਤਰੀਕਿਆਂ ਲਈ ਵਿਚਾਰ ਕਰ ਰਹੇ ਹੋਣਗੇ, ਜੋ ਕਿ ਇੱਕ ਆਰਥੋਡਾਕਸ ਰਵਾਇਤ ਹੈ।
Australia Explained - Easter -  mother and child with Easter bonnet
Making an Easter hat and participating in an Easter hat parade is a classic cultural ritual, that many children and schools opt to participate in, says Ms Baker. Credit: OMG/Getty Images

ਦੋ ਈਸਟਰ, ਸੱਭਿਆਚਾਰਕ ਪਰੰਪਰਾਵਾਂ ਲਈ ਹੋਰ ਮੌਕਾ

ਸਿਡਨੀ ਵਿੱਚ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਲੇਬਨਾਨੀ ਆਸਟਰੇਲੀਅਨ ਮਾਪਿਆਂ ਵਿੱਚ ਪੈਦਾ ਹੋਈ, ਮਿਸ ਕੋਰੀ ਦਾ ਪਾਲਣ ਪੋਸ਼ਣ ਕੈਥੋਲਿਕ ਅਤੇ ਆਰਥੋਡਾਕਸ ਈਸਟਰ ਦੋਵਾਂ ਨੂੰ ਮਨਾਉਂਦਿਆਂ ਹੋਇਆ ਸੀ।

ਦੋ ਪ੍ਰਮੁੱਖ ਈਸਾਈ ਸੰਪ੍ਰਦਾਵਾਂ ਵੱਖ-ਵੱਖ ਤਰੀਕਾਂ 'ਤੇ ਈਸਟਰ ਮਨਾਉਂਦੀਆਂ ਹਨ।

“ਕੈਥੋਲਿਕ ਈਸਟਰ, ਗ੍ਰੇਗੋਰੀਅਨ ਕੈਲੰਡਰ ਦੀ ਪਾਲਣਾ ਕਰਦਾ ਹੈ, ਅਤੇ ਆਰਥੋਡਾਕਸ ਈਸਟਰ ਜੂਲੀਅਸ ਕੈਲੰਡਰ ਦੀ। ਕਈ ਵਾਰ ਉਹ ਇਕੱਠੇ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਵਿੱਚ ਪੰਜ ਹਫ਼ਤਿਆਂ ਦਾ ਫਰਕ ਹੋ ਸਕਦਾ ਹੈ,” ਮਿਸ ਕੋਰੀ ਦੱਸਦੀ ਹੈ।

ਉਹ ਕਹਿੰਦੀ ਹੈ, ਕਿਸੇ ਵੀ ਪਰੰਪਰਾ ਵਿੱਚ, ਈਸਟਰ ਇੱਕ ਪਰਿਵਾਰ ਦੇ ਰੂਪ ਵਿੱਚ ਇਕੱਠੇ ਹੋਣ ਦੇ ਨਾਲ-ਨਾਲ ਗਰਮ ਕਰੌਸ ਬੰਨ, ਘਰ ਦੇ ਬਣੇ ਬਿਸਕੁਟ ਅਤੇ ਪੇਸਟਰੀ, ਮੱਛੀ-ਅਧਾਰਤ ਸੂਪ ਤੇ ਭੋਜਨ ਸਮੇਤ ਕੁਝ ਈਸਟਰ ਸਟੈਪਲਾਂ ਦਾ ਆਨੰਦ ਲੈਣ ਬਾਰੇ ਹੈ ਅਤੇ ਈਸਟਰ ਸੰਡੇ ਮੌਕੇ ਭੁੰਨਿਆ ਭੋਜਨ ਖਾਣ ਦਾ ਮੌਕਾ ਹੈ।

ਸਭ ਤੋਂ ਆਮ ਆਰਥੋਡਾਕਸ ਈਸਟਰ ਸੱਭਿਆਚਾਰਕ ਅਭਿਆਸਾਂ ਵਿੱਚੋਂ ਇੱਕ ਵਿੱਚ, ਪਿਆਜ਼ ਦੇ ਪੱਤੇ ਵਰਗੀ ਕੁਦਰਤੀ ਸਮੱਗਰੀ ਨਾਲ ਅੰਡਿਆਂ ਦੀ ਸਜਾਵਟੀ ਰੰਗਾਈ ਅਤੇ ਉਸ ਮਗਰੋਂ ਪਰਿਵਾਰ ਦੇ ਮੈਂਬਰਾਂ ਵਿੱਚ ਬਾਅਦ ਵਿੱਚ ਅੰਡੇ ਦੀ ਲੜਾਈ ਸ਼ਾਮਲ ਹੈ।

ਮਿਸ ਕੋਰੀ ਯਾਦ ਕਰਦੀ ਹੈ ਕਿ ਉਹ ਘਰ ਵਿੱਚ ਅੰਡੇ ਦੀ ਟੇਪਿੰਗ ਕਿਵੇਂ ਕਰਦੇ ਸਨ।

“ਇਹ ਇੱਕ ਉਤਸ਼ਾਹੀ ਮੁਕਾਬਲਾ ਸੀ ਅਤੇ ਇਸ ਵਿੱਚ ਪਰਿਵਾਰ ਦੇ ਕਿਸੇ ਹੋਰ ਮੈਂਬਰ ਨਾਲ ਭਾਈਵਾਲੀ ਸ਼ਾਮਲ ਸੀ। ਅਸੀਂ ਅੰਡੇ ਦੇ ਇੱਕ ਪਾਸੇ ਨੂੰ ਮੋੜਦੇ ਹਾਂ ਅਤੇ ਦੂਜੇ ਸਿਰੇ ਨੂੰ ਥਪਥਪਾਉਂਦੇ ਹਾਂ। ਜੇਕਰ ਤੁਹਾਡੇ ਅੰਡੇ ਦੇ ਦੋਵੇਂ ਪਾਸੇ ਫਟ ਗਏ ਸਨ, ਤਾਂ ਤੁਸੀਂ ਮੁਕਾਬਲੇ ਵਿਚੋਂ ਬਾਹਰ ਕਰ ਦਿੱਤੇ ਜਾਂਦੇ ਹੋ। ਅੰਤ ਵਿੱਚ ਉਸੇ ਨੂੰ ਜੇਤੂ ਐਲਾਨਿਆ ਜਾਂਦਾ ਸੀ ਜਿਸਦੇ ਅੰਡੇ ਦਾ ਕੋਈ ਵੀ ਪਾਸਾ ਨਹੀਂ ਸੀ ਫਟਿਆ ਹੁੰਦਾ।"

'ਸ਼੍ਰੋਵ ਟਿਊਜ਼ਡੇਅ' ਜਾਂ 'ਪੈਨਕੇਕ ਡੇਅ', ਈਸਟਰ ਤੋਂ ਪਹਿਲਾਂ ਇੱਕ ਹੋਰ ਭੋਜਨ-ਆਧਾਰਿਤ ਪਰੰਪਰਾ ਹੈ।

"ਇਹ ਲੈਂਟ ਪੀਰੀਅਡ ਵਿੱਚ ਜਾਣ ਤੋਂ ਪਹਿਲਾਂ ਤੁਹਾਡੀ ਪੈਂਟਰੀ ਵਿੱਚ ਚੀਜ਼ਾਂ ਦੀ ਵਰਤੋਂ ਕਰਨ ਦੀ ਇਸ ਕਿਸਮ ਦੀ ਪਰੰਪਰਾ 'ਤੇ ਅਧਾਰਤ ਹੈ," ਮਿਸ ਬੇਕਰ ਦੱਸਦੀ ਹੈ।

ਉਹ ਕਹਿੰਦੀ ਹੈ ਕਿ ਪੈਨਕੇਕ ਬਣਾਉਣਾ ਵੀ ਬੱਚਿਆਂ ਲਈ ਇੱਕ ਮਜ਼ੇਦਾਰ ਗਤੀਵਿਧੀ ਹੈ ।

"ਇਹ ਆਮ ਤੌਰ 'ਤੇ ਇੱਕ ਪਰਿਵਾਰਕ ਸਮਾਗਮ ਹੁੰਦਾ ਹੈ, ਪਰ ਜੇਕਰ ਉਸ ਦਿਨ ਤੁਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪੈਨਕੇਕ ਖਾਣ ਲਈ ਸੱਦਾ ਦੇਣਾ ਚਾਹੁੰਦੇ ਹੋ ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।"

ਸੰਪਰਕ ਦਾ ਸਮਾਂ

ਈਸਟਰ ਦੌਰਾਨ ਆਸਟ੍ਰੇਲੀਅਨਾਂ ਲਈ ਕਈ ਮੌਕੇ ਹੁੰਦੇ ਹਨ, ਜਿਨ੍ਹਾਂ ਵਿੱਚ ਕੈਂਪਿੰਗ 'ਤੇ ਜਾਣਾ, ਤਿਉਹਾਰਾਂ ਵਿੱਚ ਸ਼ਾਮਲ ਹੋਣਾ ਜਾਂ ਆਮ ਛੁੱਟੀਆਂ ਸ਼ਾਮਿਲ ਹਨ।

ਬਹੁਤ ਸਾਰੇ ਸਿਡਨੀਸਾਈਡਰਾਂ ਵਾਂਗ, ਮਿਸ ਕੋਰੀ ਕੋਲ ਈਸਟਰ ਸ਼ੋਅ ਵਿੱਚ ਸ਼ਾਮਲ ਹੋਣ ਬਾਰੇ ਬਚਪਨ ਦੀਆਂ ਪਰਿਵਾਰਿਕ ਯਾਦਾਂ ਹਨ। ਇਹ ਸ਼ੋਅ ਸਿਡਨੀ ਰਾਇਲ ਈਸਟਰ ਸ਼ੋਅ ਦਾ ਇੱਕ ਛੋਟਾ ਨਾਮ ਹੈ, ਜੋ ਕਿ ਖੇਤੀਬਾੜੀ ਭਾਈਚਾਰਿਆਂ ਦਾ ਜਸ਼ਨ ਮਨਾਉਣ ਵਾਲਾ ਤਿਉਹਾਰ ਹੈ।

“ਇਹ ਇੱਕ ਮਨਮੋਹਕ ਤਜਰਬਾ ਸੀ। ਅਸੀਂ ਪੇਂਡੂ ਪ੍ਰਦਰਸ਼ਨੀਆਂ, ਫੁੱਲਾਂ ਅਤੇ ਸ਼ਿਲਪਕਾਰੀ ਦੀਆਂ ਪ੍ਰਦਰਸ਼ਨੀਆਂ ਵੇਖੀਆਂ ਅਤੇ ਇੱਥੋਂ ਤੱਕ ਕਿ ਲੱਕੜ ਕੱਟਣ ਦੀਆਂ ਪ੍ਰਦਰਸ਼ਨੀਆਂ ਵੀ । ਸਾਨੂੰ ਸਾਡੇ ਸਕੂਲ ਦੇ ਪ੍ਰੋਜੈਕਟਾਂ ਲਈ ਲੱਕੜ ਦੇ ਨਮੂਨੇ ਇਕੱਠੇ ਕਰਨ ਦਾ ਮੌਕਾ ਮਿਲਿਆ। ਅਤੇ ਯਕੀਨੀ ਤੌਰ ਤੇ, ਸਾਨੂੰ ਉਤਸਾਹਿਤ ਤੋਹਫ਼ਿਆਂ, ਲੌਲੀਜ਼ ਅਤੇ ਚਿਪਸ ਨਾਲ ਭਰੇ ਬੈਗ ਵੀ ਮਿਲੇ ਹੋਣਗੇ।”
Australia Explained - Easter - Princess Anne Visits Sydney
Held over a two-week period around Easter, the Sydney Royal Easter Show is Australia’s largest in size annual event, attracting over 800,000 people. Credit: Mark Metcalfe/Getty Images
ਰਾਜ ਵਿੱਚ ਆਪਣੀ ਕਿਸਮ ਦੇ ਸਭ ਤੋਂ ਵੱਡੇ ਇਸ ਤਿਉਹਾਰ ਦਾ ਕੋਈ ਧਾਰਮਿਕ ਮਹੱਤਵ ਨਹੀਂ ਹੈ ਅਤੇ ਸਾਲਾਨਾ ਸਮੇਂ ਦੇ ਕਾਰਨ ਇਸ ਦੇ ਨਾਮ 'ਤੇ ਈਸਟਰ ਲੇਬਲ ਲੱਗਾ ਹੋਇਆ ਹੈ।

ਖੇਤੀਬਾੜੀ ਅਤੇ ਸਿਡਨੀ ਰਾਇਲ ਈਸਟਰ ਸ਼ੋਅ ਦੇ ਜਨਰਲ ਮੈਨੇਜਰ, ਮਰੇ ਵਿਲਟਨ ਦੱਸਦੇ ਹਨ “ਇਸ ਨੂੰ ਈਸਟਰ ਉੱਤੇ ਆਯੋਜਿਤ ਕਰਨ ਦਾ ਫੈਸਲਾ 1890 ਦੇ ਦਹਾਕੇ ਵਿੱਚ ਲਿਆ ਗਿਆ ਸੀ, ਅਤੇ ਇਸਦਾ ਕਾਰਨ ਸੀ ਲੰਮਾ ਵੀਕਐਂਡ। ਲੋਕਾਂ ਨੂੰ ਦੋ ਦਿਨ ਲਈ ਨਹੀਂ ਬਲਕਿ ਤਿੰਨ ਦਿਨਾਂ ਲਈ ਆਪਣਾ ਕੰਮ-ਧੰਦਾ ਅਤੇ ਆਪਣੇ ਖੇਤ

ਛੱਡਣ ਦਾ ਮੌਕਾ ਮਿਲਿਆ। ਅਤੇ ਇਸ ਤਰ੍ਹਾਂ, ਇਹ ਸਾਲ ਦਾ ਸਮਾਂ ਬਣ ਗਿਆ ਜਦੋਂ ਅਸੀਂ ਈਸਟਰ ਸ਼ੋਅ ਮਨਾਇਆ।”

ਆਸਟ੍ਰੇਲੀਆ ਵਿੱਚ ਹੋਰ ਛੋਟੇ-ਪੱਧਰ ਦੇ ਈਸਟਰ ਸ਼ੋਆਂ ਵਾਂਗ, ਇਸ ਵਿੱਚ ਕਾਰਨੀਵਲ ਦੀਆਂ ਸਵਾਰੀਆਂ, ਖੇਡਾਂ, ਖੇਤਾਂ ਦੇ ਜਾਨਵਰਾਂ ਨਾਲ ਗਤੀਵਿਧੀਆਂ ਅਤੇ ਮੁਕਾਬਲੇ ਸ਼ਾਮਲ ਹਨ।

ਮਿਸਟਰ ਵਿਲਟਨ ਦਾ ਕਹਿਣਾ ਹੈ ਕਿ ਸਿਡਨੀ ਰਾਇਲ ਈਸਟਰ ਸ਼ੋਅ ਬਹੁ-ਸੱਭਿਆਚਾਰ ਨੂੰ ਅਪਣਾਉਂਦਾ ਹੈ, ਇਸ ਲਈ ਪ੍ਰਬੰਧਕਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਦਿਵਸ ਨੂੰ ਸਾਲਾਨਾ ਲਾਈਨਅੱਪ ਵਿੱਚ ਸ਼ਾਮਲ ਕੀਤਾ ਹੈ।

“ਅਤੇ ਉਹ ਉਨ੍ਹਾਂ ਲੋਕਾਂ ਨਾਲ ਗੱਲ ਕਰ ਰਹੇ ਹਨ ਜੋ ਚੌਥੀ ਅਤੇ ਪੰਜਵੀਂ ਪੀੜ੍ਹੀ ਦੇ ਕਿਸਾਨ ਹਨ। ਇਹ ਸਾਰੇ ਭਾਈਚਾਰਿਆਂ ਨੂੰ 12-ਦਿਨਾਂ ਦੀ ਮਿਆਦ ਵਿੱਚ ਇਕੱਠੇ ਹੁੰਦੇ ਦੇਖਣਾ ਬਹੁਤ ਹੀ ਪਿਆਰਾ ਹੈ, ਕਿਉਂਕਿ ਇਹ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਵਾਲੇ ਆਸਟਰੇਲੀਆਈ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹੈ।
ਤੁਸੀਂ ਕਿਹੜੇ ਦੇਸ਼ ਤੋਂ ਆਏ ਹੋ? ਕਿਹੜੇ ਧਰਮ ਦੇ ਹੋ? ਕੋਈ ਫਰਕ ਨਹੀਂ ਪੈਂਦਾ, ਸਿਡਨੀ ਰਾਇਲ ਈਸਟਰ ਸ਼ੋਅ ਵਿੱਚ ਤੁਹਾਡੇ ਲਈ ਦਰਵਾਜ਼ੇ ਖੁੱਲ੍ਹੇ ਹਨ।
ਮਰੇ ਵਿਲਟਨ
ਮਿਸ ਬੇਕਰ ਮੁਤਾਬਿਕ, ਈਸਟਰ ਆਖਿਰਕਾਰ ਦੂਜਿਆਂ ਨਾਲ ਜੁੜਨ ਅਤੇ ਇਸ ਤਰੀਕੇ ਨਾਲ ਜਸ਼ਨ ਮਨਾਉਣ ਦਾ ਇੱਕ ਮੌਕਾ ਹੈ ਜੋ ਭਾਈਚਾਰੇ ਅਤੇ ਤੰਦਰੁਸਤੀ ਦੀ ਸਾਡੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ।

“ਇੱਥੇ ਸਥਾਨਕ ਭਾਈਚਾਰਕ ਸਮੂਹ ਜਾਂ ਸਕੂਲ ਸਮੂਹ, ਸਥਾਨਕ ਕੌਂਸਲ, ਸ਼ਾਇਦ ਬਾਜ਼ਾਰ ਜਾਂ ਤਿਉਹਾਰ ਜਾਂ ਸਮਾਗਮ ਹੋਣਗੇ। ਇਹ ਚਾਰ ਦਿਨਾਂ ਦਾ ਵੀਕਐਂਡ ਹੈ, ਇਸ ਲਈ ਇਹ ਤੁਹਾਡੇ ਭਾਈਚਾਰੇ ਵਿੱਚ ਬਾਹਰ ਨਿਕਲਣ ਅਤੇ ਹੋਰ ਲੋਕਾਂ ਨੂੰ ਮਿਲਣ ਦਾ ਮੌਕਾ ਹੈ।"

"ਈਸਟਰ ਅਤੇ ਸਾਡੇ ਕੋਈ ਵੀ ਤਿਓਹਾਰ, ਭਾਵੇਂ ਉਹ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਜਾਂ ਸੱਭਿਆਚਾਰਕ, ਇਹ ਲੋਕਾਂ ਨੂੰ ਇਕੱਠੇ ਲਿਆਉਣ ਅਤੇ ਸਾਡੇ ਸਬੰਧਾਂ ਅਤੇ ਸਾਡੇ ਪਰਿਵਾਰ ਦੇ ਜਸ਼ਨ ਮਨਾਉਣ ਦੇ ਬਾਰੇ ਵਿੱਚ ਹੈ।"


Share