ਕੀ ਤੁਹਾਡੀਆਂ ਆਦਤਾਂ ਵਿੱਚਲੇ ਕੁੱਝ ਕੂ ਬਦਲਾਅ ਵਾਤਾਵਰਣ ਸੰਭਾਲ ਸਕਦੇ ਹਨ?

Plastic

Source: Getty Images

ਖੋਜਕਰਤਾ ਮੰਨਦੇ ਹਨ ਕਿ ਇੱਕ ਪਲਾਸਟਿਕ ਦੀ ਬੋਤਲ ਨੂੰ ਖੁਰਨ ਵਿੱਚ ਤਕਰੀਬਨ 450 ਸਾਲ ਦਾ ਸਮਾਂ ਲਗਦਾ ਹੈ। ਅਤੇ ਆਸਟਰੇਲੀਆ ਵਿੱਚ ਬੋਤਲਬੰਦ ਪਾਣੀ ਦੀ ਵਰਤੋਂ ਨਾਲ ਹਰ ਸਾਲ 60 ਹਜਾਰ ਟਨ ਤੋਂ ਵੱਧ ਦੀ ਗਰੀਨਹਾਊਸ ਗੈਸ ਪੈਦਾ ਹੁੰਦੀ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਾਲ 2050 ਤੱਕ ਸਮੁੰਦਰ ਵਿੱਚ ਮੱਛੀਆਂ ਨਾਲੋਂ ਜਿਆਦਾ ਪਲਾਸਟਿਕ ਹੋਵੇਗਾ।


ਆਸਟਰੇਲੀਆ ਦੇ ਲੋਕਾਂ ਨੂੰ ਚੁਣੋਤੀ ਦਿੱਤੀ ਜਾ ਰਹੀ ਹੈ ਕਿ ਉਹ ਬੋਤਲਬੰਦ ਪਾਣੀ ਅਤੇ ਸਿੰਗਲ ਯੂਜ਼ ਪਲਾਸਟਿਕ ਵਿੱਚ ਕਟੋਤੀ ਕਰ ਦੇ ਦਿਖਾਉਣ ਤਾਂ ਕਿ ਵਾਤਾਵਰਣ ਦਾ ਬਚਾਅ ਕੀਤਾ ਜਾ ਸਕੇ। ਅਜਿਹਾ ਉਸ ਸਮੇ ਸਾਹਮਣੇ ਆਇਆ ਹੈ ਜਦੋਂ ਆਸਟ੍ਰੇਲੀਆ ਦਾ ਇੱਕ ਵੱਡਾ ਹਿੱਸਾ ਰੀਸਾਇਕਲਿੰਗ ਸੰਕਟ ਮਹਿਸੂਸ ਕਰ ਰਿਹਾ ਹੈ, ਅਤੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀ ਯੂਨਾਇਟੇਡ ਨੇਸ਼ਨਸ ਦੇ ਇਜਲਾਸ ਵਿੱਚ ਪਲਾਸਟਿਕ ਪ੍ਰਦੂਸ਼ਣ ਉੱਤੇ ਆਪਣੇ ਵਿਚਾਰ ਰੱਖੇ ਹਨ।

ਅਕਤੂਬਰ ਦੇ ਮਹੀਨੇ ਨੂੰ ‘ਬਾਇ ਨਥਿੰਗ ਨਿਊ ਮੰਥ’ ਯਾਨਿ ਕਿ ਇਸ ਮਹੀਨੇ ਕੁੱਝ ਵੀ ਨਵਾਂ ਨਾ ਖਰੀਦੋ ਦਾ ਨਾਮ ਦਿੱਤਾ ਗਿਆ ਹੈ। ਇਸ ਦਾ ਮੰਤਵ ਇਹ ਰਖਿਆ ਗਿਆ ਹੈ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਹੈ ਕਿ ਉਤਪਾਦ ਪੈਦਾ ਕਿਥੋਂ ਹੁੰਦਾ ਹੈ ਅਤੇ ਜਦੋਂ ਉਸ ਦੀ ਵਰਤੋਂ ਕਰ ਲਈ ਜਾਂਦੀ ਹੈ ਤਾਂ ਇਸ ਦਾ ਕੂੜਾ ਜਾਂਦਾ ਕਿੱਥੇ ਹੈ। ਇਹ ਨਿਵੇਕਲਾ ਕਦਮ ਜੋ ਕਿ ਸਾਲ 2010 ਵਿੱਚ ਮੈਲਬਰਨ ਤੋਂ ਸ਼ੁਰੂ ਹੋਇਆ ਸੀ, ਦੁਆਰਾ ਲੋਕਾਂ ਨੂੰ ਖਾਣੇ, ਸਫਾਈ ਅਤੇ ਦਵਾਈਆਂ ਤੋਂ ਅਲਾਵਾ ਇਸ ਮਹੀਨੇ ਕੁੱਝ ਵੀ ਹੋਰ ਨਵਾਂ ਨਾ ਖਰੀਦਣ ਦੀ ਕੋਸ਼ਿਸ਼ ਵਾਸਤੇ ਪ੍ਰੇਰਤ ਕਰਦਾ ਹੈ।

ਵਿਕਟੋਰੀਆ ਸੂਬੇ ਵਿੱਚ ਪਾਣੀ ਪ੍ਰਦਾਨ ਕਰਨ ਵਾਲੀ ਸੰਸਥਾ ‘ਯਾਰਾ ਵੈੱਲੀ ਵਾਟਰ’ ਜਿਸ ਨੇ ‘ਚੂਜ਼ ਵਾਟਰ ਟੈਪ’ ਨਾਮੀ ਉਪਰਾਲਾ ਅਰੰਭਿਆ ਹੋਇਆ ਹੈ, ਨੇ ਵੀ ਇਸ ‘ਕੁੱਝ ਵੀ ਨਵਾਂ ਨਾ ਖਰੀਦੋ’ ਵਾਲੀ ਮੁਹਿੰਮ ਦਾ ਸਮਰਥਨ ਕੀਤਾ ਹੈ। ਇਸ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ਪੈਟ ਮੈਕ-ਕੈਫਰਟੀ ਦਾ ਕਹਿਣਾ ਹੈ ਕਿ ‘ਪਾਣੀ ਟੂਟੀਆਂ ਵਿੱਚੋਂ ਹੀ ਲਵੋ’ ਦਾ ਮੰਤਵ ਹੈ ਕਿ ਲੋਕ ਪਲਾਸਟਿਕ ਬੋਤਲਾਂ ਆਦਿ ਤੋਂ ਦੂਰੀ ਰਖਦੇ ਹੋਏ ਵਾਤਾਵਰਣ ਸਿਹਤ ਵਾਲੇ ਲਾਭਾਂ ਤੋਂ ਵੀ ਜਾਗਰੂਕ ਹੋ ਸਕਣ।

ਖੋਜਕਰਤਾ ਮੰਨਦੇ ਹਨ ਕਿ ਇੱਕ ਪਲਾਸਟਿਕ ਦੀ ਬੋਤਲ ਨੂੰ ਖੁਰਨ ਵਿੱਚ ਤਕਰੀਬਨ 450 ਸਾਲ ਦਾ ਸਮਾਂ ਲਗਦਾ ਹੈ। ਅਤੇ ਆਸਟਰੇਲੀਆ ਵਿੱਚ ਬੋਤਲਬੰਦ ਪਾਣੀ ਦੀ ਵਰਤੋਂ ਨਾਲ ਹਰ ਸਾਲ 60 ਹਜਾਰ ਟਨ ਤੋਂ ਵੱਧ ਦੀ ਗਰੀਨਹਾਊਸ ਗੈਸ ਪੈਦਾ ਹੁੰਦੀ ਹੈ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਾਲ 2050 ਤੱਕ ਸਮੁੰਦਰ ਵਿੱਚ ਮੱਛੀਆਂ ਨਾਲੋਂ ਜਿਆਦਾ ਪਲਾਸਟਿਕ ਹੋਵੇਗਾ। ਸ਼੍ਰੀ ਮੈਕ-ਕੈਫਰਟੀ ਕਹਿੰਦੇ ਹਨ ਕਿ ਕੁੱਝ ਨਾ ਕੁੱਝ ਤਾਂ ਹੁਣੇ ਹੀ ਬਦਲਣਾ ਚਾਹੀਦਾ ਹੈ।

ਪਲੈਨੇਟ ਆਰਕ ਨਾਮੀ ਗੈਰ-ਲਾਭਕਾਰੀ ਸਮੂਹ ਦੀ ਰੀਸਾਇਕਲਿੰਗ ਕੈਂਪੇਅਨ ਮੈਨੇਜਰ ਕਲੇਅਰ ਬੈੱਲ ਵੀ ਇਸ ਦਾ ਸਮਰਥਨ ਕਰਦੀ ਹੈ।

ਆਸਟਰੇਲੀਆ ਦੇ ਕੁੱਝ ਹਿੱਸੇ ਇਸ ਸਮੇਂ ਰਿਸਾਇਕਲਿੰਗ ਸੰਕਟ ਦਾ ਗੰਭੀਰ ਸਾਹਮਣਾ ਕਰ ਰਹੇ ਹਨ ਕਿਉਂਕਿ ਚੀਨ ਨੇ ਹੋਰਨਾਂ ਅਜਿਹੇ ਦੇਸ਼ਾਂ ਦੇ ਰੀਸਾਈਕਲੇਬਲ ਵਸਤਾਂ ਦੀ ਦਰਾਮਦ ਬੰਦ ਕਰ ਦਿੱਤੀ ਹੈ ਜੋ ਕਿ 99.5% ‘ਅਨ-ਕਨਟੈਮੀਨੇਟਿਡ’ ਨਹੀਂ ਹਨ। ਇਸ ਦੇ ਜਵਾਬ ਵਿੱਚ ਕਾਂਊਂਸਲ ਆਫ ਆਸਟ੍ਰੇਲੀਅਨ ਗਵਰਨਮੈਂਟਸ ਦੀ ਜੂਲਾਈ ਵਿਚਲੀ ਬੈਠਕ ਵਿੱਚ ਇਹ ਪ੍ਰਣ ਕੀਤਾ ਗਿਆ ਸੀ ਕਿ ਅਗਲੇ ਸਾਲ ਤੱਕ ਪਲਾਸਟਿਕ, ਕਾਗਜ਼, ਸ਼ੀਸ਼ੇ ਅਤੇ ਟਾਇਰਾਂ ਦੇ ਨਿਰਯਾਤ ਉੱਤੇ ਪਾਬੰਦੀ ਲਗਾਈ ਜਾਵੇਗੀ।

ਪ੍ਰਧਾਨ ਮੰਤਰੀ ਸਕੋਟ ਮੌਰੀਸਨ ਨੇ ਪਿਛਲੇ ਹਫਤੇ ਸੰਯੁਕਤ ਰਾਸ਼ਟਰ ਵਿਖੇ ਇਸੀ ਵਾਅਦੇ ਨੂੰ ਦੁਹਰਾਉਂਦੇ ਹੋਏ ਆਸਟਰੇਲੀਆ ਉੱਤੇ ਵਾਤਾਵਰਣ ਜਿੰਮੇਵਾਰੀਆਂ ਨੂੰ ਅਣਗੋਲਿਆਂ ਕਰਨ ਵਾਲੇ ਦੋਸ਼ਾਂ ਤੋਂ ਬਚਾਉਣ ਦਾ ਯਤਨ ਵੀ ਕੀਤਾ ਗਿਆ ਸੀ।

ਮਿਸ ਬੈੱਲ ਕਹਿੰਦੀ ਹੈ ਕਿ ਇੱਕ ਵਾਰ ਵਰਤਣ ਵਾਲੀਆਂ ਪਾਣੀ ਦੀਆਂ ਬੋਤਲਾਂ ਅਤੇ ਕਾਫੀ ਵਾਲੇ ਕੱਪਾਂ ਤੋਂ ਅਲਾਵਾ ਕਈ ਹੋਰ ਉਪਰਾਲਿਆਂ ਦੁਆਰਾ ਵੀ ਆਸਟਰੇਲੀਅਨ ਲੋਕ ਪਲਾਸਟਿਕ ਵਰਤੋਂ ਵਿੱਚ ਤੁਰੰਤ ਕਟੋਤੀ ਕਰ ਸਕਦੇ ਹਨ।

‘ਬਾਏ ਨਥਿੰਗ ਨਿਊ ਮੰਥ’ ਮੁਹਿਮ ਦੁਆਰਾ ਵੀ ਲੋਕਾਂ ਨੂੰ ਸਮੁੱਚੀ ਰਹਿੰਦ ਖੂੰਦ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਨਾ ਕਿ ਸਿਰਫ ਖਾਣ ਪੀਣ ਵਾਲੀ ਰਹਿੰਦ ਖੂੰਦ ਨੂੰ ਹੀ। ਵਿਕਲਪਾਂ ਵਿੱਚ, ਲੋਕਾਂ ਨੂੰ ਕੋ-ਆਪ ਦੁਕਾਨਾਂ ਤੋਂ ਖਰੀਦਦਾਰੀ ਕਰਨ, ਪੁਰਾਣੇ ਕਪੜੇ ਅਤੇ ਉਪਕਰਨ ਸੁੱਟਣ ਨਾਲੋਂ ਉਹਨਾਂ ਨੂੰ ਮੁਰੰਮਤ ਕਰਵਾਉਣ, ਕਈ ਵਸਤਾਂ ਕਿਰਾਏ ਤੇ ਹਾਸਲ ਕਰਨੀਆਂ, ਆਦਿ ਸ਼ਾਮਲ ਹਨ।

October is Buy Nothing New Month - it's an initiative that aims to get people thinking about where a product comes from and where the waste goes when they're finished with it. The concept, which started in Melbourne in 2010, asks people to try to buy nothing new for the whole month, except essentials such as food, hygiene and medicines.

The Choose Tap education program, an initiative run by Victorian water retailer Yarra Valley Water, is a supporter of Buy Nothing New Month. The Managing Director of Yarra Valley Water, Pat McCafferty, says Choose Tap aims to increase awareness of the financial and environmental benefits of not buying bottled beverages.

"So, bottled water in Australia, we're spending over $730 million a year and about 375 million bottles end up in landfill and our waterways. So we're advocating tap water as a positive alternative - it doesn't have anywhere nearly the same environmental footprint. It's (also) a hell of a lot cheaper: it’s generally about 2,000 times cheaper."

Listen to  Monday to Friday at 9 pm. Follow us on  and 

Share