36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ 'ਚ ਮਹਿਲਾਵਾਂ ਲਈ ਖਾਸ ਪਹਿਲਕਦਮੀ

Sumeet's designs  (1080 x 720 px) (2).png

Australian Sikh Games - First Women's leadership networking session.

ਇਸ ਸਾਲ ਦੀਆਂ ਸਿੱਖ ਖੇਡਾਂ ਦੌਰਾਨ ਨੌਜਵਾਨ ਕੁੜੀਆਂ ਅਤੇ ਮਹਿਲਾਵਾਂ ਲਈ ਇੱਕ ਨਿਵੇਕਲਾ ਫੌਰਮ ਉਲੀਕਦੇ ਹੋਏ ਪਹਿਲੀ ਵਾਰ 'ਵੁਮੈਨ ਲੀਡਰਸ਼ਿਪ ਨੈੱਟਵਰਕਿੰਗ ਸੈਸ਼ਨ' ਕਰਵਾਇਆ ਜਾ ਰਿਹਾ ਹੈ। ਔਰਤਾਂ ਜੋ ਸਾਡੇ ਭਾਈਚਾਰੇ ਦਾ ਥੰਮ੍ਹ ਹੁੰਦੀਆਂ ਹਨ ਅਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਜੋ ਕਿ ਆਪੋ ਆਪਣੇ ਖੇਤਰਾਂ ਵਿੱਚ ਮੀਲ ਪੱਥਰ ਵੀ ਸਥਾਪਿਤ ਕਰ ਚੁੱਕੀਆਂ ਹਨ, ਇਸ ਫੌਰਮ ਵਿੱਚ ਸ਼ਾਮਲ ਹੋਣਗੀਆਂ। ਇਹਨਾਂ ਦੇ ਤਜੁਰਬੇ ਸਾਂਝੇ ਕਰਨ ਦੇ ਨਾਲ ਨਾਲ ਉੱਥੇ ਮੌਜੂਦ ਔਰਤਾਂ ਤੇ ਕੁੜੀਆਂ ਨਾਲ ਇਹਨਾਂ ਵਲੋਂ ਖੁੱਲ੍ਹੀ ਵਿਚਾਰ ਚਰਚਾ ਵੀ ਕੀਤੀ ਜਾਵੇਗੀ। ਇਸ ਸਬੰਧਿਤ ਹੋਰ ਵੇਰਵਿਆਂ ਲਈ ਸਿੱਖ ਖੇਡਾਂ ਦੀ 'ਵੂਮੈਨ ਲੀਡ' ਈਸ਼ਾ ਨਾਗਰਾ ਨਾਲ ਇਹ ਗੱਲਬਾਤ ਸੁਣੋ....


29 ਤੋਂ 31 ਮਾਰਚ ਤੱਕ ਐਡੀਲੇਡ ਵਿੱਚ ਹੋਣ ਜਾ ਰਹੀਆਂ 36ਵੀਆਂ ਸਿੱਖ ਖੇਡਾਂ ਦੌਰਾਨ ਜਿੱਥੇ ਆਸਟ੍ਰੇਲੀਆ ਦੇ ਕੋਨੇ ਕੋਨੇ ਤੋਂ ਪੰਜਾਬੀ ਭਾਈਚਾਰਾ ਦੇ ਪਹੁੰਚਣ ਦੀ ਉਮੀਦ ਹੈ ਉੱਥੇ ਵਿਦੇਸ਼ਾਂ ਤੋਂ ਵੀ ਭਾਰੀ ਸ਼ਮੂਲੀਅਤ ਹੋਣ ਦੀ ਆਸ ਹੈ।

ਇੰਨ੍ਹਾ ਦੇ ਸੰਚਾਲਕਾਂ ਵਿੱਚ ਸ਼ਾਮਲ'ਵੁਮੈਨ ਲੀਡ' ਈਸ਼ਾ ਨਾਗਰਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ, "ਸਫਲ ਔਰਤਾਂ ਨੂੰ ਮਿਲਣ ਦਾ, ਜਾਨਣ ਦਾ ਤੇ ਉਨ੍ਹਾਂ ਤੋਂ ਕੁੱਝ ਸਿੱਖਣ ਦਾ ਇਹ ਇੱਕ ਖਾਸ ਮੌਕਾ ਹੈ"।

"ਕਿਰਪਾ ਕਰਕੇ ਆਪਣੀ ਮਾਂ, ਭੈਣਾਂ, ਭਤੀਜੀਆਂ, ਦੋਸਤਾਂ ਨੂੰ ਇੱਥੇ ਜ਼ਰੂਰ ਲਿਆਓ ਤਾਂ ਜੋ ਭਾਈਚਾਰੇ 'ਚ ਕੁੜੀਆਂ ਤੇ ਔਰਤਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਸਕੇ।"
ਮੁੱਖ ਬੁਲਾਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਅੱਗੇ ਦੱਸਿਆ ਕਿ,"ਸਾਡੇ ਮਹਿਮਾਨ ਬੁਲਾਰੇ ਹੋਣਗੇ:
ਸ਼ੈਰਨ ਜੌਹਲ - ਵਕੀਲ, ਅਭਿਨੇਤਰੀ, ਪੋਡਕਾਸਟਰ
ਡਾ: ਪਰਵਿੰਦਰ ਕੌਰ - ਐਵਾਰਡ ਜੇਤੂ ਬਾਇਓਟੈਕਨਾਲੋਜਿਸਟ
ਅਮਰਜੋਤ ਜੋਤੀ ਗੁਰਾਇਆ - ਅਧਿਆਪਕ, ਸੱਭਿਆਚਾਰਕ ਆਗੂ ਅਤੇ ਔਰਤਾਂ ਲਈ ਐਡਵੋਕੇਟ
ਅਕੀਸ਼ਾ ਸੰਧੂ - ਫੁਟਬਾਲ ਪ੍ਰੋਫੈਸ਼ਨਲ
ਮਨਪ੍ਰੀਤ ਸਿੰਘ - ਪ੍ਰੋਗਰਾਮ ਮੈਨੇਜਰ, ਐਸ ਬੀ ਐਸ
ਹਰਿੰਦਰ ਸਿੱਧੂ - ਨਿਊਜ਼ੀਲੈਂਡ ਵਿੱਚ ਆਸਟ੍ਰੇਲੀਆਈ ਹਾਈ ਕਮਿਸ਼ਨਰ।"
ਇਸ ਸਬੰਧੀ ਹੋਰ ਸਾਰੀ ਜਾਣਕਾਰੀ ਲਈ ਸੁਣੋ ਇਹ ਗੱਲਬਾਤ:
LISTEN TO
punjabi_12032024_WomenforumSikhgames.mp3 image

36ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ 'ਚ ਮਹਿਲਾਵਾਂ ਲਈ ਖਾਸ ਪਹਿਲਕਦਮੀ

SBS Punjabi

13/03/202404:34

Share