ਪ੍ਰਵਾਸੀ ਭਾਈਚਾਰਿਆਂ ਵਿੱਚ ਤੈਰਾਕੀ ਨੂੰ ਬਿਹਤਰ ਬਨਾਉਣ ਲਈ ਮੁਫਤ ਸਿਖਲਾਈ

TODLER SWIMMING CLASS_ANU_BEDI.jpg

An initiative offering free swimming lessons in some of Australia's diverse communities is hoping to address a critical gap in water skills and safety. Credit: Supplied by ANU BEDI

ਆਸਟ੍ਰੇਲੀਆ ਦੇ ਕੁਝ ਵਿਭਿੰਨ ਭਾਈਚਾਰਿਆਂ ਵਿੱਚ ਮੁਫਤ ਤੈਰਾਕੀ ਸਿਖਾਉਣ ਦੀ ਪੇਸ਼ਕਸ਼ ਵਾਲੀ ਇੱਕ ਪਹਿਲਕਦਮੀ ਵਾਟਰ ਸੇਫਟੀ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ। ਅਜਿਹਾ ਉਦੋਂ ਆਇਆ ਹੈ ਜਦੋਂ ਆਸਟ੍ਰੇਲੀਆ ਦੇ ਪਾਣੀਆਂ ਵਿੱਚ ਡੁੱਬਣ ਵਾਲੇ ਅੰਕੜਿਆਂ ਵਿੱਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਜਿਆਦਾ ਦੇਖੀ ਜਾ ਰਹੀ ਹੈ।


ਨਿਊ ਸਾਊਥ ਵੇਲਜ਼ ਦੇ ਤਿੰਨ ਤੋਂ ਛੇ ਸਾਲ ਦੇ ਬਹੁਤ ਸਾਰੇ ਬੱਚਿਆਂ ਲਈ, ਆਸਟ੍ਰੇਲੀਆ ਦੇ ਪੂਲ, ਨਦੀਆਂ ਅਤੇ ਬੀਚਾਂ ਦਾ ਸੁਰੱਖਿਅਤ ਢੰਗ ਨਾਲ ਆਨੰਦ ਮਾਣਨ ਦਾ ਸੁਪਨਾ ਜਲਦੀ ਹੀ ਸਾਕਾਰ ਹੋ ਸਕਦਾ ਹੈ।

ਰਾਇਲ ਲਾਈਫ ਸੇਵਿੰਗ ਨਿਊ ਸਾਊਥ ਵੇਲਜ਼, ਰਾਜ ਅਤੇ ਸਥਾਨਕ ਸਰਕਾਰਾਂ ਅਤੇ ਬਹੁ-ਸੱਭਿਆਚਾਰਕ ਭਾਈਚਾਰੇ ਦੇ ਮੁਖੀਆਂ ਨੇ ਮਿਲ ਕੇ 1,000 ਬੱਚਿਆਂ ਨੂੰ ਮੁਫਤ ਤੈਰਾਕੀ ਦੇ ਸਬਕ ਦੇਣ ਲਈ 1 ਲੱਖ ਡਾਲਰ ਪ੍ਰਦਾਨ ਕਰਨ ਵਾਲੀ ਪਹਿਲਕਦਮੀ ਦਾ ਐਲਾਨ ਕੀਤਾ ਹੈ।

ਪੱਛਮੀ ਸਿਡਨੀ, ਜਿੱਥੇ ਇਸ ਪਹਿਲਕਦਮੀ ਨੂੰ ਸ਼ੁਰੂ ਕਰਨ ਲਈ ਚੁਣਿਆ ਗਿਆ ਹੈ, ਵਿੱਚ 2011 ਅਤੇ 2021 ਵਿਚਕਾਰ ਦੇਸ਼ ਭਰ ਵਿੱਚ ਡੁੱਬਣ ਦੀ ਸਭ ਤੋਂ ਵੱਧ ਦਰ ਦੇਖੀ ਗਈ ਸੀ ਅਤੇ ਲਗਭਗ 200 ਮੌਤਾਂ ਵਿੱਚੋਂ ਅੱਧੇ ਤੋਂ ਵੱਧ ਪਰਵਾਸੀ ਪਿਛੋਕੜ ਵਾਲੇ ਸਨ।

ਇਹ ਨਵਾਂ ਪ੍ਰੋਗਰਾਮ, ਜਿਸ ਦਾ ਨਾਮ ਪ੍ਰੋਜੈਕਟ ਹਾਰਮੋਨੀ ਹੈ, ਓਸ ਦੁਖਦਾਈ ਗਰਮੀ ਦੀ ਯਾਦ ਦਿਵਾਉਂਦਾ ਹੈ, ਜਿਸ ਵਿੱਚ ਪੂਰੇ ਆਸਟ੍ਰੇਲੀਆ ਵਿੱਚ 54 ਲੋਕ ਡੁੱਬ ਗਏ ਸਨ। ਇਕੱਲੇ ਮਾਰਚ ਵਿੱਚ, ਦੇਸ਼ ਭਰ ਵਿੱਚ 36 ਮੌਤਾਂ ਦਰਜ ਹੋਈਆਂ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 44 ਪ੍ਰਤੀਸ਼ਤ ਵੱਧ ਹਨ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।


Share