‘ਹੈਲਦੀਕੇਅਰ’: ਇੱਕ ਨਿਵੇਕਲੇ ਕਿਸਮ ਦੀ ਸਿਹਤ ਸਹੂਲਤ ਯੋਜਨਾ

IMG_0172.jpg

Dr. Jaspreet Singh Saini (right at the end) with his team of 'Healthicare' and Mayor of Blacktown Council, Tony Bleasdale (in the middle). Credit: Supplied by Dr. Saini.

ਨਿਊ ਸਾਊਥ ਵੇਲਜ਼ ਦੀ ਸਰਕਾਰ ਦੇ ਯੋਗਦਾਨ ਨਾਲ ਸਿਡਨੀ ਦੇ ਪੱਛਮੀ ਹਿੱਸੇ ਵਿੱਚ ‘ਹੈਲਦੀਕੇਅਰ’ ਨਾਂ ਦੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਇੱਕ ਸੈਂਟਰ ਹੈ ਜਿਸ ਵਿੱਚ ਜੀ.ਪੀ, ਰਜਿਸਟਰਡ ਨਰਸਾਂ ਤੋਂ ਇਲਾਵਾ ਹੋਰ ਖੇਤਰਾਂ ਦੇ ਮਾਹਰ ਡਾਕਟਰਾਂ ਦੀ ਟੀਮ ਵੀ ਸ਼ਾਮਲ ਹੋਵੇਗੀ। ਇਸਦੇ ਡਾਇਰੈਕਟਰ ਜਸਪ੍ਰੀਤ ਸਿੰਘ ਸੈਣੀ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਯੋਜਨਾ ਤਹਿਤ ਨਾ ਸਿਰਫ ਸਰੀਰਕ ਬਲਕਿ ਮਾਨਸਿਕ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।


ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਪੱਛਮੀ ਇਲਾਕੇ ਵਿੱਚ ਸਿਹਤ ਸਹੂਲਤਾਵਾਂ ਦੀ ਵੱਧਦੀ ਮੰਗ ਨੂੰ ਦੇਖਦਿਆਂ ‘ਬਲੈਕਟਾਊਨ ਕਾਊਂਸਲ’ ਵਲੋਂ ‘ਹੈਲਦੀਕੇਅਰ’ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਇਸਦੇ ਡਾਇਰੈਕਟਰ ਜਸਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਸਿਡਨੀ ਦੇ ਇਸ ਇਲਾਕੇ ਵਿੱਚ ਸਿਹਤ ਸਹੂਲਤਾਂ ਦੀ ਬਹੁਤ ਜ਼ਿਆਦਾ ਮੰਗ ਹੈ।

ਉਹਨਾਂ ਮੁਤਾਬਕ ਇਸ ਯੋਜਨਾ ਦਾ ਟੀਚਾ ਇਹ ਹੈ ਕਿ ਲੋੜਵੰਦ ਮਰੀਜ਼ਾਂ ਨੂੰ ਇੱਕੋ ਜਗ੍ਹਾ ਹੀ ਜੀ.ਪੀ ਅਤੇ ਮਾਹਰ ਡਾਕਟਰ ਦੀ ਸਹੂਲਤ ਮਿਲੇ ਕਿਉਂਕਿ ਮਾਹਰ ਡਾਕਟਰਾਂ ਨੂੰ ਮਿਲਣ ਲਈ ਬਹੁਤ ਲੰਬੀਆਂ ਵੇਟਿੰਗ ਸੂਚੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
saini.png
Dr. Jaspreet Singh Saini was only 2 years old when he migrated to Australia with his family. Credit: Supplied
ਆਪਣੇ ਡਾਕਟਰੀ ਪੇਸ਼ੇ ਦੇ ਜਜ਼ਬੇ ਅਤੇ ਆਸਟ੍ਰੇਲੀਆ ਵੱਸਣ ਦੀ ਕਹਾਣੀ ਦੇ ਨਾਲ-ਨਾਲ ਡਾਕਟਰ ਸੈਣੀ ਵਲੋਂ ਇਸ ਯੋਜਨਾ ਨੂੰ ਲੈ ਕੇ ਭਵਿੱਖ ਦੀਆਂ ਉਮੀਦਾਂ ਬਾਰੇ ਵੀ ਗੱਲ ਕੀਤੀ ਗਈ।

ਉਹਨਾਂ ਨਾਲ ਕੀਤੀ ਗਈ ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ..

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share