ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਨਹੀਂ ਭਰਨੇ ਪੈਣਗੇ ਏਅਰ ਸੁਵਿਧਾ ਫਾਰਮ

Virus Outbreak India Tourists

(File photo) People wait for their relatives and friends to come out of the Indira Gandhi International airport, in New Delhi, India. Source: AP / Rishi Lekhi/AP

ਅੰਤਰਰਾਸ਼ਟਰੀ ਯਾਤਰੀਆਂ ਲਈ ਨਿਯਮਾਂ ਵਿੱਚ ਢਿੱਲ ਦਿੰਦਿਆਂ ਭਾਰਤ ਸਰਕਾਰ ਨੇ ਏਅਰ ਸੁਵਿਧਾ ਪੋਰਟਲ 'ਤੇ ਲਾਜ਼ਮੀ ਸਵੈ-ਘੋਸ਼ਣਾ ਫਾਰਮ ਅਪਲੋਡ ਕਰਨ ਦੀ ਵਿਵਸਥਾ ਨੂੰ ਹਟਾ ਦਿੱਤਾ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਭਾਰਤ ਸਫ਼ਰ ਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਏਅਰ ਸੁਵਿਧਾ ਫਾਰਮ ਭਰਨ ਦੀ ਲੋੜ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਵਿੱਚ ਯਾਤਰੀਆਂ ਨੂੰ ਉਨ੍ਹਾਂ ਦੀ ਕੋਵਿਡ-19 ਟੀਕਾਕਰਣ ਸਥਿਤੀ, ਪ੍ਰਾਪਤ ਹੋਈਆਂ ਖੁਰਾਕਾਂ ਦੀ ਗਿਣਤੀ ਦਾ ਐਲਾਨ ਕਰਨਾ ਪੈਂਦਾ ਸੀ।


ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਵਿਡ ਟੀਕਾਕਰਨ ਲਈ ਸਵੈ-ਘੋਸ਼ਣਾ ਫਾਰਮ, ਜੋ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੁਆਰਾ ਏਅਰ ਸੁਵਿਧਾ ਪੋਰਟਲ 'ਤੇ ਭਰੇ ਜਾਣੇ ਸਨ, ਹੁਣ ਜ਼ਰੂਰੀ ਨਹੀਂ ਹੋਣਗੇ।

ਹਵਾਬਾਜ਼ੀ ਮੰਤਰਾਲੇ ਵੱਲੋਂ ਕਿਹਾ ਗਿਆ ਕਿ,"ਸਥਾਈ ਤੌਰ 'ਤੇ ਕੋਵਿਡ-19 ਦੇ ਘਟ ਰਹੇ ਗੇੜ ਅਤੇ ਵਿਸ਼ਵ ਪੱਧਰ ਦੇ ਨਾਲ-ਨਾਲ ਭਾਰਤ ਵਿੱਚ ਕੋਵਿਡ-19 ਟੀਕਾਕਰਨ ਕਵਰੇਜ ਵਿੱਚ ਕੀਤੀਆਂ ਜਾ ਰਹੀਆਂ ਮਹੱਤਵਪੂਰਨ ਤਰੱਕੀਆਂ ਦੇ ਮੱਦੇਨਜ਼ਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 'ਅੰਤਰਰਾਸ਼ਟਰੀ ਆਮਦ ਲਈ ਦਿਸ਼ਾ-ਨਿਰਦੇਸ਼' ਸੰਸ਼ੋਧਿਤ ਕੀਤੇ ਹਨ।

ਹਾਲਾਂਕਿ, ਇਸ ਵਿੱਚ ਇੱਕ ਕਾਨੂੰਨੀ ਚੇਤਾਵਨੀ ਸ਼ਾਮਲ ਕੀਤੀ ਗਈ ਹੈ: 'ਜੇ ਕੋਵਿਡ ਸਥਿਤੀ ਦੇ ਮੱਦੇਨਜ਼ਰ ਲੋੜ ਪਈ ਤਾਂ ਨਿਯਮ ਦੀ ਸਮੀਖਿਆ ਮੁੜ ਕੀਤੀ ਜਾ ਸਕਦੀ ਹੈ।'

22 ਨਵੰਬਰ ਤੋਂ ਪਹਿਲਾ ਅੰਤਰਰਾਸ਼ਟਰੀ ਯਾਤਰੀਆਂ ਲਈ ਏਅਰ ਸੁਵਿਧਾ ਪੋਰਟਲ 'ਤੇ ਫਾਰਮ ਭਰਨਾ ਲਾਜ਼ਮੀ ਸੀ। ਇਸ ਵਿੱਚ, ਯਾਤਰੀਆਂ ਨੂੰ ਉਨ੍ਹਾਂ ਦੀ ਟੀਕਾਕਰਣ ਸਥਿਤੀ ਦਾ ਐਲਾਨ ਕਰਨਾ ਪੈਂਦਾ ਸੀ।

ਹਾਲਾਂਕਿ ਮੰਤਰਾਲੇ ਨੇ ਕਿਹਾ ਹੈ ਕਿ ਯਾਤਰੀਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਸਾਰੇ ਸਾਵਧਾਨੀ ਉਪਾਅ - ਜਿਵੇਂ ਕਿ ਹਵਾਈ ਅੱਡਿਆਂ 'ਤੇ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਨੂੰ ਜਾਰੀ ਰੱਖਿਆ ਜਾਵੇਗਾ ।
govt india.png
Listen this podcast in Punjabi for more details...

Share