ਉਲੰਪੀਅਨ ਡਾ. ਹਰਪ੍ਰੀਤ ਕੌਰ ਸ਼ੇਰਗਿੱਲ ਦਾ ਹਾਕੀ ਅਤੇ ਪੰਜਾਬੀ ਪ੍ਰਤੀ ਅਹਿਮ ਯੋਗਦਾਨ

Olympian Dr. Harpreet Kaur Shergill

1980 ਮਾਸਕੋ ਉਲੰਪਿਕ ਦੌਰਾਨ ਭਾਰਤੀ ਹਾਕੀ ਟੀਮ ਵਿੱਚ ਖੇਡ ਚੁੱਕੀ ਹਰਪ੍ਰੀਤ ਕੌਰ ਪਿਛਲੇ ਕਰੀਬ ਇੱਕ ਦਹਾਕੇ ਤੋਂ ਆਸਟ੍ਰੇਲੀਆ ਵੱਸੇ ਹੋਏ ਹਨ। ਇੱਥੇ ਉਹ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਤੋਂ ਇਲਾਵਾ, ਪੰਜਾਬੀ ਬੋਲੀ ਦੇ ਪ੍ਰਸਾਰ ਲਈ ਕਾਰਜਸ਼ੀਲ ਹਨ ਅਤੇ ਨਾਲ ਹੀ ਉਭਰ ਰਹੀਆਂ ਹਾਕੀ ਖਿਡਾਰਨਾਂ ਨੂੰ ਇਸ ਖੇਡ ਦੇ ਗੁਰ ਵੀ ਸਿਖਾ ਰਹੇ ਹਨ।


ਹਰਪ੍ਰੀਤ ਕੌਰ ਮੂਲ ਤੌਰ ’ਤੇ ਪੰਜਾਬ ਦੇ ਜਲੰਧਰ ਸ਼ਹਿਰ ਦੀ ਜੰਮ-ਪਲ ਹੈ। ਸਾਲ 1993 ਵਿੱਚ ਹਾਕੀ ਖੇਡ ਉੱਤੇ ਪੀਐੱਚ.ਡੀ. ਕਰਨ ਵਾਲੀ ਉਹ ਪਹਿਲੀ ਮਹਿਲਾ ਹਾਕੀ ਖਿਡਾਰਨ ਸੀ।
OLYMP_HARPREET SHERGILL_3.jpg
ਡਾ. ਹਰਪ੍ਰੀਤ ਕੌਰ ਦਾ 1980 ਮਾਸਕੋ ਉਲੰਪਿਕ ਸਰਟੀਫਿਕੇਟ।
1980 ਮਾਸਕੋ ਉਲੰਪਿਕ ਖੇਡਣ ਮਗਰੋਂ ਹਰਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਅਧਿਆਪਕ ਦੀ ਨੌਕਰੀ ਸ਼ੁਰੂ ਕੀਤੀ। ਇਸ ਮਗਰੋਂ ਉਹ ਪਰਿਵਾਰ ਸਮੇਤ 1999 ਵਿੱਚ ਨਿਊਜ਼ੀਲੈਂਡ ਪ੍ਰਵਾਸ ਕਰ ਗਏ ਤੇ ਉੱਥੇ ਵੀ ਉਨ੍ਹਾਂ ਲੰਮਾ ਸਮਾਂ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ।
OLYMP_HARPREET SHERGILL.jpg
ਖੇਡ ਦੇ ਮੈਦਾਨ ਦੇ ਨਾਲ-ਨਾਲ ਉਨ੍ਹਾਂ ਕੋਲ ਇੱਕ ਅਧਿਆਪਕ ਵਜੋਂ 40 ਸਾਲ ਤੋਂ ਵੱਧ ਦਾ ਤਜ਼ਰਬਾ ਹੈ। ਇਸ ਤੋਂ ਇਲਾਵਾ ਉਹ ਆਸਟ੍ਰੇਲੀਅਨ ਬੱਚਿਆਂ ਨੂੰ ਪੰਜਾਬੀ ਬੋਲੀ-ਪੰਜਾਬੀ ਵਿਰਸੇ ਨਾਲ ਜੋੜਨ ਲਈ ਵੀ ਯਤਨਸ਼ੀਲ ਹਨ।
OLYMP_HARPREET SHERGILL_2.jpg
1980 ਮਾਸਕੋ ਉਲੰਪਿਕ ਟੀਮ ਦੀ ਭਾਰਤੀ ਮਹਿਲਾ ਹਾਕੀ ਟੀਮ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨਾਲ ।
ਸਾਲ 2012 ਵਿੱਚ ਡਾ. ਹਰਪ੍ਰੀਤ ਕੌਰ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਆ ਗਏ ਅਤੇ ਇੱਥੇ ਆ ਵੀ ਉਨ੍ਹਾਂ ਸਕੂਲ ਵਿੱਚ ਪੜ੍ਹਾਉਣ ਦਾ ਸਿਲਸਿਲਾ ਜਾਰੀ ਰੱਖਿਆ।
ਪੇਸ਼ੇਵਰ ਅਧਿਆਪਕ ਦੇ ਨਾਲ-ਨਾਲ ਉਹ ਵਾਲੰਟੀਅਰ ਤੌਰ ’ਤੇ ਵਿਸ਼ੇਸ਼ ਕਲਾਸਾਂ ਵੀ ਲਗਾ ਰਹੇ ਹਨ, ਜਿਨ੍ਹਾਂ ਰਾਹੀਂ ਬੱਚਿਆਂ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ।

ਇੱਥੇ ਹੀ ਬੱਸ ਨਹੀਂ ਇੱਕ ਹਾਕੀ ਕਲੱਬ ਨਾਲ ਜੁੜ ਕੇ ਹਰਪ੍ਰੀਤ ਕੌਰ ਉਭਰਦੇ ਹਾਕੀ ਖਿਡਾਰੀਆਂ ਨੂੰ ਹਾਕੀ ਦੇ ਗੁਰ ਵੀ ਸਿਖਾ ਰਹੇ ਹਨ।

ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ....

Share