ਐਨਜ਼ੈਕ ਡੇਅ ਸਮਾਗਮ ’ਚ ਹੁੰਦੀ ਸਿੱਖ ਪਰੇਡ ਲਈ ਤਿਆਰੀਆਂ ਜਾਰੀ

File Photo of Anzac Day Sikh Parade

ਸਿਡਨੀ ਵਿਖੇ ਐਨਜ਼ੈਕ ਡੇਅ ਸਮਾਗਮ ਮੌਕੇ ਸਿੱਖ ਪਰੇਡ ਦੀ ਫਾਈਲ ਫੋਟੋ।

ਆਸਟ੍ਰੇਲੀਆ ਵਿੱਚ ਹਰ ਸਾਲ 25 ਅਪ੍ਰੈਲ ਨੂੰ ‘ਐਨਜ਼ੈਕ ਡੇਅ’ ਮਨਾਇਆ ਜਾਂਦਾ ਹੈ। ਅਜਿਹਾ ਰਾਸ਼ਟਰੀ ਦਿਨ ਜੋ ਉਨ੍ਹਾਂ ਸਾਰੇ ਆਸਟ੍ਰੇਲੀਅਨਾਂ ਅਤੇ ਨਿਊਜ਼ੀਲੈਂਡ ਦੇ ਲੋਕਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਪਹਿਲੀ ਵਿਸ਼ਵ ਜੰਗ ਸਮੇਤ ਹੋਰ ਯੁੱਧਾਂ, ਸੰਘਰਸ਼ਾਂ, ਅਤੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਆਉ ਜਾਣੀਏ ਕਿ ਤਕਰੀਬਨ ਇੱਕ ਦਹਾਕੇ ਤੋਂ ਕਿਸ ਤਰ੍ਹਾਂ ਐਨਜ਼ੈਕ ਡੇਅ ਵਾਲੇ ਦਿਨ ਵਿਸ਼ੇਸ਼ ਪਰੇਡ ਰਾਹੀਂ ਸਾਬਕਾ ਸਿੱਖ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿਡਨੀ ਵਿਖੇ ਇਸ ਖਾਸ ਦਿਨ ਦਾ ਹਿੱਸਾ ਬਣਦੇ ਹਨ।


ਪੂਰੇ ਦੇਸ਼ ਵਿੱਚ ਇਸ ਖਾਸ ਦਿਨ ਮੌਕੇ ਸਮਾਗਮਾਂ ਰਾਹੀਂ ਸਾਬਕਾ ਅਤੇ ਮ੍ਰਿਤਕ ਸੈਨਿਕਾਂ ਨੂੰ ਯਾਦ ਕੀਤਾ ਜਾਂਦਾ ਹੈ। ਸਿਡਨੀ ਸੀਬੀਡੀ ਵਿੱਚ ਪਿਛਲੇ ਕਰੀਬ ਇੱਕ ਦਹਾਕੇ ਤੋਂ ਵਿਸ਼ੇਸ਼ ਪਰੇਡ ਰਾਹੀਂ ਸਾਬਕਾ ਸਿੱਖ ਸੈਨਿਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇਸ ਖਾਸ ਦਿਨ ਦਾ ਹਿੱਸਾ ਬਣਦੇ ਹਨ।
ANZAC DAY SIKH PARADE
ਨੈਸ਼ਨਲ ਸਿੱਖ ਕੌਂਸਲ ਆਫ ਆਸਟ੍ਰੇਲੀਆ ਦੇ ਸਕੱਤਰ ਬਾਵਾ ਸਿੰਘ ਜਗਦੇਵ ਨੇ ਐਸ ਬੀ ਐਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖਾਂ ਨੂੰ ਇਸ ਪਰੇਡ ਵਿੱਚ ਮਾਰਚ ਕਰਨ ਦੀ ਇਜ਼ਾਜਤ ਦਿਵਾਉਣ ਲਈ ਕਾਫੀ ਜੱਦੋਜਹਿਦ ਕਰਨੀ ਪਈ ਸੀ।

ਉਨ੍ਹਾਂ ਦੱਸਿਆ ਕਿ 2010 ਵਿੱਚ ਆਰ ਐੱਸ ਐੱਲ ਨਿਊ ਸਾਊਥ ਵੇਲਜ਼ ਨਾਲ ਰਾਬਤਾ ਕਰ ਕੇ ਇਹ ਮੰਗ ਰੱਖੀ ਕਿ ਸਿੱਖ ਰੈਜੀਮੈਂਟ ਦੇ ਸੈਨਿਕਾਂ ਨੇ ਵੀ ਪਹਿਲੀ ਵਿਸ਼ਵ ਜੰਗ ਤਹਿਤ ਗਲੀਪੋਲੀ ਯੁੱਧ ਵਿੱਚ ਹਿੱਸਾ ਲਿਆ ਸੀ, ਜਿਸ ਕਾਰਨ ਸਿੱਖ ਰੈਜੀਮੈਂਟ ਨੂੰ ਵੀ 'ਐਨਜ਼ੈਕ ਡੇਅ' ਮੌਕੇ ਪਰੇਡ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ ਪਰ ਆਰ ਐੱਸ ਐੱਲ ਵਲੋਂ ਨਾਂਹ ਕਰ ਦਿੱਤੀ ਗਈ ਸੀ।

2011 ਵਿੱਚ ਹਰੀ ਝੰਡੀ ਮਿਲਣ ਮਗਰੋਂ ਪਹਿਲੀ ਵਾਰ 'ਐਨਜ਼ੈਕ ਡੇਅ' ਪਰੇਡ ਮੌਕੇ ਸਿੱਖ ਰੈਜੀਮੈਂਟ ਨੇ ਮਾਰਚ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਇਹ ਸਿਲਸਿਲਾ ਨਿਰੰਤਰ ਚੱਲਦਾ ਆ ਰਿਹਾ ਹੈ।

ਬਾਵਾ ਸਿੰਘ ਜਗਦੇਵ ਨੇ ਦੱਸਿਆ ਕਿ ਇਸ ਸਿੱਖ ਪਰੇਡ ਵਿੱਚ ਸਿਰਫ ਸਾਬਕਾ ਸੈਨਿਕ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋ ਸਕਦੇ ਹਨ ਅਤੇ ਹਰੇਕ ਮੈਂਬਰ ਨੂੰ ਪਹਿਰਾਵੇ ਸਮੇਤ ਕੁਝ ਹੋਰ ਖਾਸ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੁੰਦੀ ਹੈ।

ਉਨ੍ਹਾਂ ਸਮੂਹ ਭਾਈਚਾਰੇ ਨੂੰ 'ਐਨਜ਼ੈਕ ਡੇਅ' ਵਾਲੇ ਦਿਨ ਸਿਡਨੀ ਦੇ ਇਸ ਖਾਸ ਸਮਾਗਮ ਵਿੱਚ ਸਿੱਖ ਪਰੇਡ ਦੀ ਹੌਂਸਲਾ ਅਫਜ਼ਾਈ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।

ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ.....

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share