ਹੁਣ ਸਮਾਰਟਫੋਨ ਦੀ ਮਦਦ ਨਾਲ ਜ਼ਖ਼ਮਾਂ ਦਾ ਇਲਾਜ ਹੋਵੇਗਾ ਸੁਖਾਲਾ: ਸੰਤੋਸ਼ ਕੌਰ ਦੀ ਸਮਾਰਟ ਹੀਲ ਐਪ

Santosh Kaur Smart Heal wound treatment

Santosh Kaur, Founder of Smart Heal App. Credit: Supplied

ਮੈਲਬਰਨ ਵਾਸੀ ਸੰਤੋਸ਼ ਅਸਟਰੇਲੀਆ ਵਿੱਚ ਰਜਿਸਟਰਡ ਨਰਸ ਅਤੇ ਸਮਾਰਟ ਹੀਲ ਐਪ ਦੀ ਨਿਰਮਾਤਾ ਹੈ। ਇਹ ਐਪ, ਏ.ਆਈ (AI) ਅਤੇ ਕਲੀਨੀਕਲ ਐਵੀਡੈਂਸ ਦੇ ਸੁਮੇਲ ਨਾਲ ਬਣਾਈ ਗਈ ਹੈ ਜੋ ਮਰੀਜ਼ਾਂ ਲਈ ਜ਼ਖ਼ਮ ਦੀ ਸਹੀ ਸੰਭਾਲ ਅਤੇ ਨਰਸਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਇਲਾਜ ਪ੍ਰਦਾਨ ਕਰਨ ਦੇ ਸਮਰਥ ਬਣਾਉਂਦੀ ਹੈ। ਐਪ ਵਿੱਚ ਮਰੀਜ਼ ਦੇ ਜ਼ਖ਼ਮ ਦੀ ਫੋਟੋ ਖਿੱਚਣ ਸਾਰ ਹੀ ਉਸ ਨੂੰ ਜਾਂਚਿਆ ਜਾ ਸਕਦਾ ਹੈ, ਜਿਸ ਨਾਲ ਇਲਾਜ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ।


Key Points
  • ਮੈਲਬਰਨ ਵਾਸੀ ਰਜਿਸਟਰਡ ਨਰਸ ਅਤੇ ਹੁਣ ਟੈਕ ਉਦਯੋਗਪਤੀ ਸੰਤੋਸ਼ ਕੌਰ ਨੇ ਜ਼ਖਮਾਂ ਦੇ ਇਲਾਜ ਨੂੰ ਸੁਖਾਲਾ ਬਣਾਉਂਦੀ ਐਪ ਸਮਾਰਟ ਹੀਲ ਸਥਾਪਿਤ ਕੀਤੀ ਹੈ।
  • ਇਹ ਐਪ ਸਮਾਰਟਫੋਨ ਨਾਲ ਜ਼ਖਮ ਦੀ ਤਸਵੀਰ ਖਿੱਚਣ, ਉਸ ਦੀ ਨਮੀਂ ਅਤੇ ਗਹਿਰਾਈ ਮਾਪਣ ਅਤੇ ਜਾਂਚਣ ਦੇ ਨਾਲ-ਨਾਲ ਇਲਾਜ ਦੀ ਪ੍ਰਕਿਰਿਆ ਨੀਯਤ ਕਰਨ ਵਿੱਚ ਸਹੂਲਤ ਦਿੰਦੀ ਹੈ।
  • 8 ਸਾਲਾ ਬੱਚੇ ਦੀ ਮਾਂ, ਸੰਤੋਸ਼ ਨੂੰ 'ਐਮਰਜਿੰਗ ਲੀਡਰ ਆਫ ਦਾ ਯੀਅਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਅੰਮ੍ਰਿਤਸਰ ਤੋਂ ਸੰਬੰਧਿਤ ਸੰਤੋਸ਼, ਭਾਰਤ ਵਿਖੇ ਆਯੁਰਵੇਦਿਕ ਡਾਕਟਰ ਸਨ ਅਤੇ 2013 ਵਿੱਚ ਆਸਟ੍ਰੇਲੀਆ ਪਰਵਾਸ ਕਰਨ ਤੋਂ ਬਾਅਦ ਰਜਿਸਟਰਡ ਨਰਸ ਵਜੋਂ ਵੱਖ ਵੱਖ ਸਿਹਤ ਸੰਭਾਲ ਸੇਵਾਵਾਂ ਨਿਭਾ ਰਹੇ ਹਨ ।

ਐਸਬੀਐਸ ਪੰਜਾਬੀ ਨਾਲ ਗੱਲਬਾਤ ਦੌਰਾਨ, (40) ਸਾਲਾ ਸੰਤੋਸ਼ ਨੇ ਆਪਣੇ 17 ਸਾਲ ਦੇ ਤਜੁਰਬੇ ਨੂੰ ਸਾਂਝਾ ਕਰਦੇ ਹੋਏ ਸਿਹਤ ਸੇਵਾਵਾਂ ਦੀਆਂ ਖਾਮੀਆਂ ਬਾਰੇ ਗੱਲ ਕੀਤੀ।

ਉਹਨਾਂ ਦੱਸਿਆ ਕਿ ਨਰਸ ਅਤੇ ਡਾਕਟਰ ਅਜੇ ਵੀ ਕਾਗਜ਼ ਦੇ ਪੱਤਰਾਂ ਜਾਂ ਡਿਪਸਟਿਕ ਦਾ ਇਸਤੇਮਾਲ ਕਰਕੇ ਜ਼ਖ਼ਮਾਂ ਨੂੰ ਮਾਪਦੇ ਹਨ।

“ਇਹ ਪ੍ਰਕਿਰਿਆ ਮਰੀਜ਼ਾਂ ਲਈ ਬਹੁਤ ਦੁਖਦਾਈ ਸਾਬਤ ਹੁੰਦੀ ਹੈ ਅਤੇ ਇਲਾਜ ਲਈ ਬਹੁਤ ਜਿਆਦਾ ਸਮਾਂ ਲੈਂਦੀ ਹੈ” ਏ ਆਈ (AI) ਰੀਸਰਚਰ ਸੰਤੋਸ਼ ਨੇ ਦੱਸਿਆ।
ਵਊਂਡਸ ਆਸਟ੍ਰੇਲੀਆ ਦੇ ਡਾਟਾ ਮੁਤਾਬਿਕ 85% ਜ਼ਖਮਾਂ ਦੀ ਜਾਂਚ (ਅਸਐੱਸਮੇਂਟ) ਪੇਪਰ ਰੁਲਰ ਅਤੇ ਡਿਪਸਟਿਕ ਨਾਲ ਕੀਤੀ ਜਾਂਦੀ ਹੈ
ਸੰਤੋਸ਼ ਕੌਰ
Santosh Kaur Smart Heal  (2).png
Santosh Kaur delivering a master class at La Trobe University. Credit: Supplied.
ਇਹਨਾਂ ਕਮੀਆਂ ਨੂੰ ਦੇਖਦੇ ਸੰਤੋਸ਼ ਕੌਰ ਨੇ ਸਮਾਰਟ ਹੀਲ ਐਪ ਵਰਗੀ ਸਹੂਲਤ ਬਨਾਉਣ ਦੀ ਜਰੂਰਤ ਸਮਝੀ।

ਇਹ ਐਪ ਸਮਾਰਟਫੋਨ ਨਾਲ ਜ਼ਖਮ ਦੀ ਤਸਵੀਰ ਖਿੱਚਣ, ਉਸ ਦੀ ਨਮੀਂ ਅਤੇ ਗਹਿਰਾਈ ਮਾਪਣ ਅਤੇ ਜਾਂਚਣ ਦੇ ਨਾਲ-ਨਾਲ ਇਲਾਜ ਦੀ ਪ੍ਰਕਿਰਿਆ ਨੀਯਤ ਕਰਨ ਵਾਲੀ ਸਹੂਲਤ ਪ੍ਰਦਾਨ ਕਰਦੀ ਹੈ।

ਇਹ ਐਪ ਸੰਤੋਸ਼ ਅਤੇ ਉਹਨਾਂ ਦੀ ਟੀਮ ਵਲੋਂ ਆਸਟ੍ਰੇਲੀਆ ਵਿੱਚ ਹੀ ਬਣਾਈ ਗਈ ਹੈ ਇਸ ਸਮੇਂ ਮਲੇਸ਼ੀਆ ਵਿੱਚ ‘ਰੈਡ ਕਰੇਸੈਂਟ’ ਵਰਕਰਾਂ ਅਤੇ ਭਾਰਤ ਵਿੱਚ ‘ਆਸ਼ਾ ਵਰਕਰਾਂ’ ਵਲੋਂ ਵਰਤੀ ਜਾ ਰਹੀ ਹੈ।

ਸੰਤੋਸ਼ ਅਤੇ ਉਨ੍ਹਾਂ ਦੀ ਟੀਮ ਦਾ ਟੀਚਾ ਇਸ ਐਪ ਨੂੰ ਭਾਰਤ ਦੇ ਪਿੰਡਾਂ ਅਤੇ ਵੱਡੇ ਹਸਪਤਾਲੀ ਖੇਤਰਾਂ ਤੱਕ ਪਹੁੰਚਾਉਣਾ ਹੈ।
Santosh Kaur
Santosh Kaur pitching her app to an audience in Sydney. Credit: Supplied.
8 ਸਾਲਾ ਬੱਚੇ ਦੀ ਮਾਂ, ਸੰਤੋਸ਼ ਨੂੰ 2024 ਦੇ ‘ਇੰਟਰੇਪ੍ਰੇਨੇਊਰ ਆਫ ਦਾ ਯੀਅਰ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਹਾਲ ਹੀ ਵਿੱਚ, ਸੰਤੋਸ਼ ਨੂੰ ਲੰਡਨ ਵਿਖੇ ਕਰਵਾਏ ਜਾਂਦੇ 'ਵੂਮਨ ਚੇਂਜਿੰਗ ਦਾ ਵਰਲਡ' ਅਵਾਰਡ ਵਿੱਚ 'ਐਮਰਜਿੰਗ ਲੀਡਰ ਆਫ ਦਾ ਯੀਅਰ' ਨਾਮੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਸੰਤੋਸ਼ ਕੌਰ ਨੇ ਆਯੁਵੇਦ ਦੀ ਡਾਕਟਰ ਤੋਂ ਨਰਸ ਅਤੇ ਹੁਣ ਟੈਕ ਉਦਯੋਗਪਤੀ ਤੱਕ ਦਾ ਆਪਣਾ ਸਫਰ ਕਿਸ ਤਰਾਂ ਤੈਅ ਕੀਤਾ ਅਤੇ ਸਮਾਰਟ ਹੀਲ ਐਪ ਨੂੰ ਨਿਰਮਿਤ ਕਰਨ ਸਮੇਂ ਕਿਹੜੀਆਂ ਚੁਣੋਤੀਆਂ ਸਾਹਮਣੇ ਆਈਆਂ, ਬਾਰੇ ਜਾਨਣ ਲਈ ਸੁਣੋ ਇਹ ਗੱਲਬਾਤ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇਤੇ ਵੀ ਫਾਲੋ ਕਰੋ।


Share