ਸਿੱਖ ਐਨਜ਼ੈਕ ਦੀ ਕੁਰਬਾਨੀ ਨੂੰ ਸਮਰਪਿਤ ਹੈ ਪਰਥ ਦੀ ਸੜਕ ਦਾ ਇਹ ਨਵਾਂ ਨਾਮ

MicrosoftTeams-image (12).png

Community members under the new Sailani Avenue sign. Credit: Supplied.

ਸਿੱਖ ਐਨਜ਼ੈਕ ਸਿਪਾਹੀ ਪ੍ਰਾਈਵੇਟ ਨੈਣ ਸਿੰਘ ਸੈਲਾਨੀ ਦੀ ਬਹਾਦਰੀ ਨੂੰ ਸਦੀਵ ਜ਼ਿੰਦਾ ਰੱਖਣ ਦੇ ਮੰਤਵ ਨਾਲ ਪਰਥ ਦੀ ਇੱਕ ਸੜਕ ਦਾ ਨਾਂ 'ਨੈਲਸਨ ਐਵੇਨਿਊ' ਤੋਂ ਬਦਲ ਕੇ 'ਸੈਲਾਨੀ ਐਵੇਨਿਊ' ਰੱਖ ਦਿੱਤਾ ਗਿਆ ਹੈ। ਵਿਸਥਾਰਿਤ ਜਾਣਕਾਰੀ ਲਈ ਇਹ ਇੰਟਰਵਿਊ ਸੁਣੋ...


ਪ੍ਰਾਈਵੇਟ ਨੈਣ ਸਿੰਘ ਸੈਲਾਨੀ 1895 ਵਿੱਚ 22 ਸਾਲ ਦੀ ਉਮਰ ਵਿੱਚ ਭਾਰਤ ਤੋਂ ਆਸਟ੍ਰੇਲੀਆ ਆਏ ਸਨ। 1916 'ਚ ਉਹ ਪਰਥ ਤੋਂ ਆਸਟ੍ਰੇਲੀਅਨ ਇੰਪੀਰੀਅਲ ਫੋਰਸ ਵਿਚ ਭਰਤੀ ਹੋਏ, ਜਿਸ ਉਪਰੰਤ ਉਹ ਆਸਟ੍ਰੇਲੀਆਈ ਅਤੇ ਨਿਊਜ਼ੀਲੈਂਡ ਦੀ ਫੌਜਾਂ ਦਾ ਹਿੱਸਾ ਬਣ ਕੇ, ਯੂਰੋਪ ਜਾ ਕੇ ਲੜੇ ਅਤੇ ਪਹਿਲੀ ਵਿਸ਼ਵ ਜੰਗ ਚ ਉਨ੍ਹਾਂ ਐਨਜ਼ੈਕ ਵਜੋਂ ਸ਼ਿਰਕਤ ਕੀਤੀ।
ਸ਼੍ਰੀ ਸੈਲਾਨੀ ਪਹਿਲੇ ਵਿਸ਼ਵ ਯੁੱਧ ਵਿੱਚ ਬੈਲਜੀਅਮ ਦੀ ਮੁਹਿੰਮ ਦੌਰਾਨ 1 ਜੂਨ, 1917 ਨੂੰ ਜੰਗ ਦੇ ਮੈਦਾਨ ਵਿੱਚ ਆਪਣੀ ਜਾਨ ਕੁਰਬਾਨ ਵਾਲੇ ਦੋ ਭਾਰਤੀ ਐਨਜ਼ੈਕਾਂ ਵਿੱਚੋਂ ਇੱਕ ਸਨ ।
ਇਸ ਸਬੰਧੀ ਹੋਰ ਵਰਵੇਆਂ ਲਈ ਰਾਇਲ ਆਸਟ੍ਰੇਲੀਅਨ ਏਅਰ ਫੋਰਸ ਦੀ ਸਾਬਕਾ ਔਫ਼ੀਸਰ ਅਤੇ ਪਰਥ ਨਿਵਾਸੀ ਕੁਲਜੀਤ ਕੌਰ ਜੱਸਲ ਹੋਰਾਂ ਨਾਲ ਇਹ ਇੰਟਰਵਿਊ ਸੁਣੋ:
LISTEN TO
punjabi_19072023_SailaniAvenue.mp3 image

'What a thrill': Perth street is renamed to honour a Sikh Anzac

SBS Punjabi

21/07/202308:51

Share