‘ਵੀਜ਼ਾ ਪ੍ਰੋਸੈਸਿੰਗ ਟਾਈਮ’: ਜਾਣੋ ਕੋਵਿਡ-19 ਕਰਕੇ ਕਿਸ ਵੀਜ਼ੇ ਨੂੰ ਲੱਗ ਸਕਦੀ ਹੈ ਕਿੰਨੀ ਦੇਰੀ

Global visa and citizenship processing times

Impact of COVID-19 on global visa and citizenship processing times Source: SBS

Get the SBS Audio app

Other ways to listen

ਆਫਸ਼ੋਰ ਵੀਜ਼ਾ ਪ੍ਰੋਸੈਸਿੰਗ ਨੂੰ ਲੈ ਕੇ ਅਟਕਲਾਂ ਦੇ ਚਲਦਿਆਂ ਆਸਟ੍ਰੇਲੀਅਨ ਗ੍ਰਹਿ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਅਰਜ਼ੀਆਂ ਉੱਤੇ ਕਰੋਨਵਾਇਰਸ ਦੇ ਸਮਿਆਂ ਦੌਰਾਨ ਕਾਰਵਾਈ ਜਾਰੀ ਹੈ ਪਰ ਫੈਸਲੇ ਵਿੱਚ ਦੇਰੀ ਹੋਣ ਤੋਂ ਉਹ ਇਨਕਾਰ ਨਹੀਂ ਕਰਦੇ। ਸੁਣੋ ਇਸ ਬਾਰੇ ਵੀਜ਼ਾ ਮਾਹਿਰ ਨਵਜੋਤ ਕੈਲ਼ੇ ਨਾਲ਼ ਕੀਤੀ ਇਹ ਵਿਸ਼ੇਸ਼ ਗੱਲਬਾਤ।


ਕੋਵਿਡ-19 ਦੇ ਫੈਲਾਅ ਪਿੱਛੋਂ ਅੰਤਰਰਾਸ਼ਟਰੀ ਪੱਧਰ ਉੱਤੇ ਵੀਜ਼ਾ ਪ੍ਰਕਿਰਿਆ ਦੇ ਮੁੱਦੇ ਉੱਭਰ ਕੇ ਸਾਹਮਣੇ ਆ ਗਏ ਹਨ।

ਵੀਜ਼ਾ ਅਰਜ਼ੀਆਂ ਦੀਆਂ ਮੁਲਾਂਕਣ ਸੇਵਾਵਾਂ ਵਿਚਲਾ ਘਟਾਅ ਅਤੇ ਬਿਨੈਕਾਰਾਂ ਦੁਆਰਾ ਵੀਜ਼ਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਿਚਲੀ ਅਸਮਰਥਾ ਕਾਰਨ ਇਸ ਪ੍ਰਕਿਰਿਆ ਵਿੱਚ 'ਦੇਰੀ' ਹੋ ਸਕਦੀ ਹੈ।

ਸਮੁਚੇ ਘਟਨਾਕ੍ਰਮ ਦਾ ਸਭ ਤੋਂ ਬੁਰਾ ਅਸਰ 'ਹੁਨਰਮੰਦ ਮਾਈਗ੍ਰੇਸ਼ਨ ਪ੍ਰੋਗਰਾਮ' ਉੱਤੇ ਪਿਆ ਹੈ।

ਸਬ-ਕਲਾਸ 189 ਵੀਜ਼ਾ ਜੋ ਵੀਜ਼ਾ ਧਾਰਕ ਨੂੰ ਆਸਟਰੇਲੀਆ ਵਿਚ ਕਿਤੇ ਵੀ ਪੱਕੇ ਤੌਰ ਤੇ ਰਹਿਣ ਦੀ ਆਗਿਆ ਦਿੰਦੀ ਹੈ, ਲਈ ਸੱਦੇ ਦੀ ਗਿਣਤੀ ਅਪ੍ਰੈਲ ਵਿੱਚ ਸਿਰਫ 50 ਸੀ - ਜਦਕਿ ਮਾਰਚ ਮਹੀਨੇ ਵਿੱਚ 1,750 ਲੋਕਾਂ ਨੂੰ ਇਹ ਸੱਦਾ ਮਿਲਿਆ ਸੀ।

491 ਆਰਜ਼ੀ ਵੀਜ਼ਾ ਜਿਸ ਵਿੱਚ ਪੇਂਡੂ ਖੇਤਰਾਂ ਵਿੱਚ ਰਹਿਣ ਲਈ ਕੁਸ਼ਲ ਪ੍ਰਵਾਸੀਆਂ ਦੀ ਲੋੜ ਨੂੰ ਪੂਰਾ ਕੀਤਾ ਜਾਂਦਾ ਹੈ, ਵਿੱਚ ਵੀ ਕਮੀ ਦਰਜ ਕੀਤੀ ਗਈ ਹੈ।
visa
According to the Department of Home Affairs, global waiting times for offshore partner visa to be processed has risen to almost two years. Source: Getty Images
ਮੈਲਬੌਰਨ ਵਿੱਚ ਇੱਕ ਮਾਈਗ੍ਰੇਸ਼ਨ ਮਾਹਿਰ ਵਜੋਂ ਕੰਮ ਕਰਦੇ ਨਵਜੋਤ ਕੈਲ਼ੇ ਨੇ ਕਿਹਾ ਕਿ ਵੀਜ਼ਿਆਂ ਦੀ ਗਿਣਤੀ ਸਰਕਾਰ ਦੀਆਂ ਨੀਤੀਆਂ ਉੱਤੇ ਨਿਰਭਰ ਕਰਦੀ ਹੈ ਅਤੇ ਸਰਕਾਰ ਇਸ ਇਸ ਵੇਲ਼ੇ ਮੁੱਖ ਤੌਰ ਉੱਤੇ ਇਥੇ ਵਸਦੇ ਲੋਕਾਂ ਨੂੰ ਰੋਜ਼ਗਾਰ-ਮੌਕਿਆਂ ਵਿੱਚ ਪਹਿਲ ਦੇਣ ਲਈ ਕੋਸ਼ਿਸ਼ਾਂ ਵਿੱਚ ਜੁਟੀ ਪ੍ਰਤੀਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਆਸ ਕੀਤੀ ਜਾਂਦੀ ਹੈ ਕਿ ਦੇਸ਼ ਦੇ ਆਰਥਿਕ ਸੁਧਾਰਾਂ ਦੇ ਮੱਦੇਨਜ਼ਰ ਕੁਸ਼ਲ ਪਰਵਾਸੀਆਂ ਦੀ ਗਿਣਤੀ ਨੂੰ ਪਹਿਲਾਂ ਵਾਂਗ ਕਰਨਾ ਪੈ ਸਕਦਾ ਹੈ ਪਰ ਇਸ ਵਿੱਚ ਕੁਝ ਵਕਤ ਲੱਗ ਸਕਦਾ ਹੈ।

ਸ਼੍ਰੀ ਕੈਲ਼ੇ ਨੇ ਵੱਖੋ-ਵੱਖਰੀਆਂ ਵੀਜ਼ਾ ਸ਼੍ਰੇਣੀਆਂ ਜਿਸ ਵਿੱਚ ਸਕਿਲਡ ਮਾਈਗ੍ਰੇਸ਼ਨ, ਪਾਰਟਨਰ ਵੀਜ਼ਾ, ਵਿਦਿਆਰਥੀ ਵੀਜ਼ਾ, ਮਾਪਿਆਂ ਦੇ ਵੀਜ਼ੇ ਆਦਿ ਦੇ ਸੰਭਾਵੀ 'ਵੀਜ਼ਾ ਪ੍ਰੋਸੈਸਿੰਗ ਸਮੇਂ' ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਹੈ।

ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਐਸ ਬੀ ਐਸ ਪੰਜਾਬੀ ਦੁਆਰਾ ਪੁੱਛੇ ਜਾਣ ਉੱਤੇ ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ: “ਕਰੋਨਾਵਾਇਰਸ ਮਹਾਂਮਾਰੀ ਦੌਰਾਨ ਵੀਜ਼ਾ ਪ੍ਰਕਿਰਿਆ ਜਾਰੀ ਹੈ, ਹਾਲਾਂਕਿ ਅੰਤਰਰਾਸ਼ਟਰੀ ਪੱਧਰ ਉੱਤੇ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਸਿਹਤ ਅਤੇ ਚਰਿੱਤਰ ਜਾਂਚ ਵਰਗੀ  ਜ਼ਰੂਰੀ ਜਾਣਕਾਰੀ ਲੈਣੀ ਮੁਸ਼ਕੀਲ ਹੋ ਗਈ ਹੈ।“

ਫੈਡਰਲ ਸਰਕਾਰ ਨੇ ਦੁਹਰਾਇਆ ਹੈ ਕਿ ਦੇਸ਼ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਇਸ ਮਹਾਂਮਾਰੀ ਦੇ ਬਾਅਦ ਦੀਆਂ ਤਬਦੀਲੀਆਂ ਬਾਰੇ ਗੱਲ ਕਰਨੀ ਅਜੇ ਜਲਦੀ ਹੋਵੇਗੀ।

ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਕੋਵਿਡ-19 ਦੇ ਚਲਦਿਆਂ ਦੇਸ਼ ਵਿੱਚ ਆਰਥਿਕਤਾ ਨੂੰ ਮੁੜ ਪੱਕੇ ਪੈਰੀਂ ਕਰਨ ਲਈ, ਅੰਤਰਰਾਸ਼ਟਰੀ ਯਾਤਰਾ ਪਾਬੰਦੀ ਹਟਾਉਣ ਤੋਂ ਪਹਿਲਾਂ ਵੀ, ਕੁਝ 'ਮਹੱਤਵਪੂਰਨ ਕੰਮਾਂ' ਵਾਲੇ ਪ੍ਰਵਾਸੀਆਂ ਨੂੰ ਮੁਲਕ ਵਿੱਚ ਲਿਆਉਣ ਦੀ ਇਜ਼ਾਜ਼ਤ ਦਿੱਤੀ ਜਾ ਸਕਦੀ ਹੈ।

ਵੀਜ਼ਾ ਮਾਹਿਰ ਨਵਜੋਤ ਕੈਲ਼ੇ ਨਾਲ਼ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
Labor MP Julian Hill.
Labor MP Julian Hill. Source: AAP
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ  ਤੋਂ ਲੈ ਸਕਦੇ ਹੋ।

ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।


ਸੋਮਵਾਰ ਤੋਂ ਸ਼ੁੱਕਰਵਾਰ ਰਾਤ ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share