ਆਸਟ੍ਰੇਲੀਆ ਵਿੱਚ ਕਾਰ ਹਾਦਸੇ 'ਚ ਚਾਰ ਪੰਜਾਬੀਆਂ ਦੀ ਮੌਤ, ਭਾਈਚਾਰੇ ਵਿੱਚ ਸੋਗ ਦੀ ਲਹਿਰ

car-crash-shepparton.webp

The passengers were in a Peugeot that collided with a Toyota Hilux ute at an intersection in Pine Lodge near Shepparton.

Get the SBS Audio app

Other ways to listen

ਵਿਕਟੋਰੀਆ ਦੇ ਸ਼ਹਿਰ ਸ਼ੇਪਰਟਨ ਨੇੜੇ ਹੋਏ ਇੱਕ ਸੜਕ ਹਾਦਸੇ ਵਿੱਚ ਮਰਨ ਵਾਲੇ ਚਾਰ ਵਿਅਕਤੀ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ ਉੱਤੇ ਆਏ ਹੋਏ ਸਨ। ਅਚਨਚੇਤ ਹੋਈਆਂ ਇਹਨਾਂ ਮੌਤਾਂ ਪਿੱਛੋਂ ਭਾਈਚਾਰੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਮ੍ਰਿਤਕਾਂ ਨੂੰ ਉਨ੍ਹਾਂ ਦੀ ਚੰਗਿਆਈ ਲਈ ਯਾਦ ਕੀਤਾ ਜਾ ਰਿਹਾ ਹੈ।


ਉੱਤਰੀ ਵਿਕਟੋਰੀਆ ਦੇ ਇਲਾਕੇ ਸ਼ੇਪਰਟਨ ਨੇੜੇ ਪਾਈਨ ਲਾਜ ਨੌਰਥ ਰੋਡ 'ਤੇ ਬੁੱਧਵਾਰ ਸ਼ਾਮ 4.45 ਵਜੇ ਦੇ ਕਰੀਬ ਇੱਕ ਕਾਰ ਅਤੇ ਯੂਟ ਦੀ ਟੱਕਰ ਵਿੱਚ ਚਾਰ ਭਾਰਤੀ ਮੂਲ ਦੇ ਲੋਕਾਂ ਦੀ ਮੌਤ ਹੋ ਗਈ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਵਿੱਚੋਂ ਚਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਦੇ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਰਾਇਲ ਮੈਲਬੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹੈ। ਯੂਟ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਗੱਡੀ ਦੇ ਡਰਾਈਵਰ ਦੀ ਪਛਾਣ ਹਰਜਿੰਦਰ ਸਿੰਘ ਰੰਧਾਵਾ (ਹੈਰੀ) ਵਜੋਂ ਹੋਈ ਹੈ ਜਿਸਨੇ 18 ਜਨਵਰੀ ਨੂੰ ਭਾਰਤ ਵਾਪਸ ਪਰਤਣਾ ਸੀ।

ਉਸ ਦੇ ਦੋਸਤ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ,"ਹੈਰੀ ਪੰਜਾਬ 'ਚ ਗਣਿਤ ਅਧਿਆਪਕ ਹੈ ਅਤੇ ਥੋੜੇ ਦਿਨਾਂ ਨੂੰ ਹੀ ਉਸ ਦੀ ਵਾਪਸੀ ਦੀ ਫਲਾਈਟ ਸੀ।"

ਅਚਨਚੇਤ ਹੋਈਆਂ ਇਹਨਾ ਮੌਤਾਂ ਨਾਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ। ਚਾਰੇ ਮ੍ਰਿਤਕਾਂ ਨੂੰ "ਚੰਗੇ ਇਨਸਾਨ ਅਤੇ ਮਿਹਨਤੀ ਵਿਅਕਤੀਆਂ" ਵਜੋਂ ਯਾਦ ਕੀਤਾ ਜਾ ਰਿਹਾ ਹੈ।
t section.png
A drone image of the accident site. Credit: Nine News
ਮੈਲਬੌਰਨ ਤੋਂ ਫੁਲਵਿੰਦਰਜੀਤ ਸਿੰਘ ਗਰੇਵਾਲ, ਜੋ ਕਿ ਆਪਣੇ ਸਮਾਜਿਕ ਕੰਮਾਂ ਲਈ ਜਾਣੇ ਜਾਂਦੇ ਹਨ, ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚਾਰ ਮ੍ਰਿਤਕਾਂ ਦੀ ਪਛਾਣ ਹਰਪਾਲ ਸਿੰਘ ਵਾਸੀ ਮੁਕਤਸਰ, ਭੁਪਿੰਦਰ ਸਿੰਘ ਵਾਸੀ ਜਲੰਧਰ, ਬਲਜਿੰਦਰ ਸਿੰਘ ਅਤੇ ਕਿਸ਼ਨ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ।

ਉਨ੍ਹਾਂ ਨੇ ਦੱਸਿਆ ਕਿ ਗੱਡੀ 'ਚ ਸਵਾਰ ਸਾਰੇ ਵਿਅਕਤੀ ਪੰਜਾਬ ਤੋਂ ਸਨ ਅਤੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਆਸਟ੍ਰੇਲੀਆ ਵਿੱਚ ਵਿਜ਼ਟਰ ਵੀਜ਼ੇ 'ਤੇ ਆਏ ਹੋਏ ਸਨ।
Car crash Shepparton.jpg
Four people were killed and one seriously injured after a sedan and 4WD ute collide near Shepparton in Victoria's north. The four passengers in the sedan - who died at the scene are believed to be from the Indian community. Credit: ABC News: Rosa Ritchie
ਪੁਲਿਸ ਅਨੁਸਾਰ ਗੱਡੀ ਪਿੱਛੇ ਬੈਠੇ ਤਿੰਨਾਂ ਵਿਅਕਤੀਆਂ ਨੇ ਸੀਟ ਬੈਲਟ ਨਹੀਂ ਪਾਈਆਂ ਸਨ।

ਵਿਕਟੋਰੀਆ ਪੁਲਿਸ ਦੇ ਕਾਰਜਕਾਰੀ ਸਹਾਇਕ ਕਮਿਸ਼ਨਰ ਜਸਟਿਨ ਗੋਲਡਸਮਿਥ ਨੇ ਕਿਹਾ ਕਿ ਇਹ ਦੁਰਘਟਨਾ ਬਹੁਤ ਹੀ ਦੁਖਦਾਈ ਹੈ ਅਤੇ ਇਸ ਘਟਨਾ ਦੇ ਮੱਦੇਨਜ਼ਰ ਉਹਨਾਂ ਨੇ ਲੋਕਾਂ ਨੂੰ ਸੜਕਾਂ 'ਤੇ ਸੁਚੇਤ ਰਹਿਣ ਦੀ ਅਪੀਲ ਕੀਤੀ।
ਹੋਰ ਵੇਰਵੇ ਅਤੇ ਪੂਰੀ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ
LISTEN TO
Punjabi_06012023_Car crash claims four lives.mp3 image

Families and friends mourn four Indian community members killed in Shepparton crash

SBS Punjabi

06/01/202313:56

Share