ਮੈਲਬੌਰਨ ਲਾਗੇ ਫਿਲਿਪ ਆਈਲੈਂਡ ਵਿੱਚ ਮਰੇ ਚਾਰ ਭਾਰਤੀਆਂ ਨੂੰ ਭਾਈਚਾਰੇ ਵੱਲੋਂ ਨਿੱਘੀ ਸ਼ਰਧਾਂਜਲੀ

Family membres.JPG

ਮ੍ਰਿਤਕਾਂ ਦਾ ਸਬੰਧ ਪੰਜਾਬ ਦੇ ਫਗਵਾੜਾ ਅਤੇ ਹੁਸ਼ਿਆਰਪੁਰ ਨਾਲ਼ ਦੱਸਿਆ ਜਾ ਰਿਹਾ ਹੈ। Credit: Supplied by Ms Batra

Get the SBS Audio app

Other ways to listen

ਫਿਲਿਪ ਆਈਲੈਂਡ ਦੀ ਇੱਕ ਬੀਚ ਨੇੜੇ ਡੁੱਬਕੇ ਮਰਨ ਵਾਲੇ ਚਾਰ ਪੰਜਾਬੀਆਂ ਦਾ ਸਬੰਧ ਫਗਵਾੜਾ ਅਤੇ ਹੁਸ਼ਿਆਰਪੁਰ ਨਾਲ਼ ਦੱਸਿਆ ਜਾ ਰਿਹਾ ਹੈ। ਮੈਲਬੌਰਨ ਦੀ ਵਸਨੀਕ ਰੁਪਿੰਦਰ ਬਤਰਾ, ਜੋ ਪੀੜ੍ਹਤ ਪਰਿਵਾਰ ਦੀ ਰਿਸ਼ਤੇਵਾਰੀ ਵਿੱਚੋਂ ਹੈ, ਨੇ ਘਟਨਾ ਨਾਲ਼ ਸਬੰਧਿਤ ਹੋਰ ਵੇਰਵੇ ਸਾਂਝੇ ਕੀਤੇ ਹਨ।


ਨੋਟ: ਇਹ ਖ਼ਬਰ ਭਾਈਚਾਰੇ ਲਈ ਦੁਖਦਾਈ ਹੋ ਸਕਦੀ ਹੈ। ਕਿਸੇ ਵੀ ਕਿਸਮ ਦੀ ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।

ਦੱਸਣਯੋਗ ਹੈ ਕਿ ਇਸ ਪਰਿਵਾਰ ਦੇ ਕਈ ਮੈਂਬਰ ਛੁੱਟੀਆਂ ਮਨਾਉਂਦੇ ਵਕਤ, ਫਿਲਿਪ ਆਈਲੈਂਡ ਦੀ ਫਾਰੈਸਟ ਕੇਵ ਬੀਚ ਉੱਤੇ ਇਸ ਬੁੱਧਵਾਰ (24 ਜਨਵਰੀ) ਤਕਰੀਬਨ ਸ਼ਾਮ 3 ਵਜੇ ਸਮੁੰਦਰੀ ਪਾਣੀ ਦੀ ਚਪੇਟ ਵਿੱਚ ਆ ਗਏ ਸਨ।

ਮ੍ਰਿਤਕਾਂ ਦੀ ਪਹਿਚਾਣ 23-ਸਾਲਾ ਜਗਜੀਤ ਆਨੰਦ, ਵਿਦਿਆਰਥੀ ਸੁਹਾਨੀ ਆਨੰਦ, ਕੀਰਤੀ ਬੇਦੀ ਅਤੇ 43-ਸਾਲਾ ਰੀਮਾ ਸੋਂਧੀ ਵਜੋਂ ਹੋਈ ਹੈ। ਪੀੜ੍ਹਤ ਪਰਿਵਾਰ ਦੇ ਕੁਝ ਮੈਂਬਰ ਮੈਲਬੌਰਨ ਦੇ ਕਲਾਈਡ ਇਲਾਕੇ ਦੇ ਵਸਨੀਕ ਸਨ।
ਪੀੜ੍ਹਤ ਪਰਿਵਾਰ ਦੇ ਕੁਝ ਮੈਂਬਰ ਮੈਲਬੌਰਨ ਦੇ ਕਲਾਈਡ ਇਲਾਕੇ ਦੇ ਵਸਨੀਕ ਸਨ।

ਇਸ ਦੌਰਾਨ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਅਧਿਕਾਰੀਆਂ ਨੇ ਲੋਕਾਂ ਨੂੰ 'ਅਨ-ਪੈਟ੍ਰੋਲਡ' ਬੀਚਾਂ ਵਰਤਣ ਵੇਲ਼ੇ ਖਾਸ ਸਾਵਧਾਨੀ ਵਰਤਣ ਦੀ ਤਾਕੀਦ ਕੀਤੀ ਹੈ।

ਮੈਲਬੌਰਨ ਦੀ ਵਸਨੀਕ ਰੁਪਿੰਦਰ ਬਤਰਾ, ਜੋ ਪੀੜ੍ਹਤ ਪਰਿਵਾਰ ਦੀ ਰਿਸ਼ਤੇਵਾਰੀ ਵਿੱਚੋਂ ਹੈ, ਨੇ ਐਸ ਬੀ ਐਸ ਪੰਜਾਬੀ ਨਾਲ ਇਸ ਘਟਨਾ ਬਾਰੇ ਹੋਰ ਵੇਰਵੇ ਸਾਂਝੇ ਕੀਤੇ ਹਨ।

ਉਨ੍ਹਾਂ ਇਸ ਦੌਰਾਨ 'ਗੋ-ਫੰਡ ਮੀ' ਫੰਡਰੇਜ਼ਰ ਸਹਾਇਤਾ ਰਾਸ਼ੀ ਨਾਲ਼ ਪਰਿਵਾਰ ਦੀ ਸਹਾਇਤਾ ਕਰਨ ਵਾਲ਼ੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......
LISTEN TO
Punjabi_26012024_Phillip Island Tragedy Rupinder Gurm.mp3 image

ਮੈਲਬੌਰਨ ਲਾਗੇ ਫਿਲਿਪ ਆਈਲੈਂਡ ਵਿੱਚ ਮਰੇ ਚਾਰ ਭਾਰਤੀਆਂ ਨੂੰ ਭਾਈਚਾਰੇ ਵੱਲੋਂ ਨਿੱਘੀ ਸ਼ਰਧਾਂਜਲੀ

SBS Punjabi

26/01/202409:54

Share