'ਫਾਈਨੈਂਸ਼ਲ ਹਾਰਡਸ਼ਿਪ': ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੋਰ ਆਰਜ਼ੀ ਵੀਜ਼ਾਧਾਰਕਾਂ ਨੂੰ ਸੁਪਰ ਵਿੱਚੋਂ 10,000 ਡਾਲਰ ਤੱਕ ਵਰਤਣ ਦੀ ਇਜਾਜ਼ਤ

Superannuation

Uzmanlar superannuation’ın yaşlılığınız için son derece etkili bir tasarruf yöntemi olduğunu belirtiyor. Source: Getty Images

Get the SBS Audio app

Other ways to listen

ਆਸਟ੍ਰੇਲੀਅਨ ਸਰਕਾਰ ਵੱਲੋਂ ਕਰੋਨਾਵਾਇਰਸ ਕਾਰਨ ਪੈਦਾ ਹੋਈ ਆਰਥਿਕ ਮੰਦਹਾਲੀ ਪਿੱਛੋਂ ਨਵਾਂ ਐਲਾਨ ਕੀਤਾ ਗਿਆ ਹੈ ਜਿਸ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਤੇ ਕੁਝ ਹੋਰ ਆਰਜ਼ੀ ਵੀਜ਼ਿਆਂ ਵਾਲੇ ਕਾਮਿਆਂ ਨੂੰ ਆਪਣੀ ਸੁਪਰਅਨੂਏਸ਼ਨ ਵਿੱਚੋਂ 10,000 ਡਾਲਰ ਤੱਕ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।


ਸਰਕਾਰ ਮੁਤਾਬਿਕ ਉਹ ਆਸਟ੍ਰੇਲੀਅਨ ਨਾਗਰਿਕ ਅਤੇ ਪਰਮਾਨੈਂਟ ਰੇਸੀਡੇੰਟ ਯੋਗ ਕਾਮੇ ਜਿੰਨ੍ਹਾਂ ਦਾ ਕੋਵਿਡ-19 ਕਰਕੇ ਨੁਕਸਾਨ ਹੋਇਆ ਹੈ, ਹੁਣ ਲੋੜ ਪੈਣ ਉੱਤੇ, ਵਿੱਤੀ ਵਰ੍ਹੇ 2020 ਅਤੇ 2021 ਵਿੱਚ ਕੁੱਲ 20,000 ਡਾਲਰ ਤੱਕ ਵਰਤ ਸਕਦੇ ਹਨ।

ਅੰਤਰਰਾਸ਼ਟਰੀ ਵਿਦਿਆਰਥੀ ਤੇ ਕੁਝ ਹੋਰ ਆਰਜ਼ੀ ਵੀਜ਼ਿਆਂ ਵਾਲੇ ਕਾਮਿਆਂ ਨੂੰ ਆਪਣੀ ਸੁਪਰਅਨੂਏਸ਼ਨ ਵਿੱਚੋਂ 10,000 ਡਾਲਰ ਤੱਕ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ।

ਫਾਈਨੈਂਸ਼ਲ ਐਡਵਾਈਜ਼ਰ ਅਤੇ ਅਕਾਊਂਟਿੰਗ ਖਿੱਤੇ ਵਿੱਚ ਇੱਕ ਮਾਹਿਰ ਵਜੋਂ ਸੇਵਾਵਾਂ ਦਿੰਦੇ ਪਰਮਪ੍ਰੀਤ ਸਿੰਘ ਰਾਜਪੂਤ ਨੇ ਇਸ ਬਾਰੇ ਐੱਸ ਬੀ ਐੱਸ ਪੰਜਾਬੀ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਹੈ।
ਇਸ ਪ੍ਰਕਿਰਿਆ ਲਈ 'ਫਾਈਨੈਂਸ਼ਲ ਹਾਰਡਸ਼ਿਪ' ਨੂੰ ਸਾਬਿਤ ਕਰਨ ਦੀ ਲੋੜ ਹੋਵੇਗੀ ਜਿਸ ਵਿੱਚ ਅਣ-ਤਾਰੇ ਬਿਲ, ਘਰ ਦਾ ਕਿਰਾਇਆ ਆਦਿ ਸ਼ਾਮਿਲ ਹੋ ਸਕਦੇ ਹਨ।
ਸ੍ਰੀ ਰਾਜਪੂਤ ਨੇ ਦੱਸਿਆ ਕਿ ਇਹ ਰਾਸ਼ੀ ਹਰ ਕਿਸੇ ਲਈ ਨਹੀਂ ਬਲਕਿ ਸਿਰਫ ਉਨ੍ਹਾਂ ਲੋਕਾਂ ਲਈ ਹੈ ਜੋ ਇਸ ਵਕਤ ਆਰਥਿਕ ਤੌਰ 'ਤੇ ਪ੍ਰੇਸ਼ਾਨ ਹਨ ਅਤੇ ਆਰਥਿਕ ਮੰਦਹਾਲੀ ਵਿੱਚੋਂ ਨਿੱਕਲਣ ਦੀ ਕੋਸ਼ਿਸ਼ ਕਰ ਰਹੇ ਹਨ। ਪੂਰੀ ਗੱਲਬਾਤ ਸੁਣਨ ਲਈ ਉਪਰ ਫੋਟੋ 'ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿੱਕ ਕਰੋ।     

ਕੀ ਤੁਸੀਂ ਆਪਣੇ ਸੁਪਰ ਫੰਡ ਵਿੱਚੋਂ ਪਹਿਲਾਂ ਪੈਸੇ ਕਢਾਉਣ ਦੇ ਯੋਗ ਹੋ, ਉੱਤੇ ਜਾਓ। 
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦਾ ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋਪਰ ਉਸ ਕੋਲ਼ ਨਾ ਜਾਓਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share