'ਇਹ ਸਾਡਾ ਘਰੇਲੂ ਝਗੜਾ ਸੀ, ਨਾ ਕਿ ਧੋਖਾਧੜੀ’: ਝੂਠੇ ਕਲੇਮ ਦੇ ਨਾਮ ਹੇਠ ਵਾਇਰਲ ਹੋਈ ਵੀਡੀਓ ਦਾ ਸੱਚ ਆਇਆ ਸਾਹਮਣੇ

MP's Trials  (21).jpg

ਰਿਵਰਸਟਨ ਪੁਲਿਸ ਵੱਲੋਂ ਕੀਤੀ ਪੂਰੀ ਜਾਂਚ ਤੋਂ ਬਾਅਦ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਾਫ ਕੀਤਾ ਗਿਆ ਹੈ ਕਿ ਇਹ ਕੋਈ ਘੁਟਾਲਾ ਜਾਂ ਅਪਰਾਧਿਕ ਕਾਰਾ ਨਹੀਂ ਸੀ।

Get the SBS Audio app

Other ways to listen

ਪਰਿਵਾਰਿਕ ਮੈਂਬਰਾਂ ਵੱਲੋਂ ਆਪਸੀ ਝਗੜੇ ਤੋਂ ਬਾਅਦ ਗੁੱਸੇ ਵਿੱਚ ਆ ਕੇ ਲਿਆ ਇੱਕ ਕਦਮ, ਜਿਸ ਵਿੱਚ ਇੱਕ ਮਾਤਾ ਚਲਦੀ ਕਾਰ ਦੇ ਅੱਗੇ ਆ ਕੇ ਲੇਟਦੀ ਦਿਖਾਈ ਦਿੰਦੀ ਹੈ ਅਤੇ ਇੱਕ ਨੌਜਵਾਨ ਉਸ ਦੀ ਵੀਡੀਓ ਬਣਾ ਰਿਹਾ ਹੁੰਦਾ ਹੈ, ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਗ਼ਲਤਫਹਿਮੀ ਦਾ ਕਾਰਨ ਬਣ ਗਿਆ ਅਤੇ ਲੋਕਾਂ ਵਲੋਂ ਕਥਿਤ ਤੌਰ ਤੇ ਕਿਹਾ ਗਿਆ ਕਿ ਅਜਿਹਾ ਪਰਿਵਾਰ ਵੱਲੋਂ ਜਾਣ ਬੁੱਝ ਕੇ ਇੰਸ਼ੋਰੈਂਸ ਤੋਂ ਪੈਸੇ ਬਟੋਰਨ ਲਈ ਕੀਤਾ ਗਿਆ ਹੈ। ਪਰ ਪੁਲਿਸ ਵੱਲੋਂ ਕੀਤੀ ਗਈ ਜਾਂਚ ਅਤੇ ਜਾਰੀ ਕੀਤੇ ਗਏ ਬਿਆਨ ਅਨੁਸਾਰ ਅਜਿਹਾ ਕੁਝ ਵੀ ਨਹੀਂ ਸੀ। ਵੀਡੀਓ ਬਣਾ ਰਹੇ ਪਰਿਵਾਰਿਕ ਮੈਂਬਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਸਾਰੀ ਕਹਾਣੀ ਸਾਂਝੀ ਕੀਤੀ ਹੈ।


ਵਾਇਰਲ ਹੋਈ ਵੀਡੀਓ ਦੇ ਵਿੱਚ ਜਿਹੜਾ ਨੌਜਵਾਨ ਮਾਤਾ ਦੀ ਵੀਡੀਓ ਬਣਾਉਂਦਾ ਦਿਖਾਈ ਦੇ ਰਿਹਾ ਹੈ, ਉਸ ਨੇ ਐਸ ਬੀ ਐਸ ਪੰਜਾਬੀ ਨੂੰ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦੇ ਹੋਏ ਗੱਲਬਾਤ ਕੀਤੀ ਅਤੇ ਦੱਸਿਆ, "ਮੈਂ ਅਤੇ ਮੇਰੀ ਮਾਤਾ ਜੀ, ਜੋ ਕਿ ਪਹਿਲਾਂ ਹੀ ਭਾਰਤ ਰਹਿੰਦੀ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨ ਸਨ, ਆਪਸ ਵਿੱਚ ਕਿਸੇ ਗੱਲ ਤੋਂ ਬਹਿਸਣ ਲੱਗ ਪਏ।"

"ਗੱਲਬਾਤ ਕਾਫੀ ਗਰਮ ਹੋ ਗਈ ਅਤੇ ਮਾਤਾ ਜੀ ਨੇ ਗੁੱਸੇ ਵਿੱਚ ਆ ਕੇ ਸੜਕ ਦੇ ਦੂਜੇ ਪਾਸੇ ਚਲਣਾ ਸ਼ੁਰੂ ਕਰ ਦਿੱਤਾ। ਥੋੜੀ ਦੇਰ ਬਾਅਦ ਹੀ ਮੇਰੀ ਮਾਤਾ ਨੇ ਇੱਕ ਕਾਰ ਆਪਣੇ ਵੱਲ ਆਉਂਦੀ ਦੇਖੀ ਅਤੇ ਜਦੋਂ ਕਾਰ ਪੂਰੀ ਤਰ੍ਹਾਂ ਉਹਨਾਂ ਕੋਲ ਆ ਕੇ ਰੁੱਕ ਗਈ, ਤਾਂ ਗੁੱਸੇ ਨਾਲ ਭਰੇ ਹੋਏ ਮਾਤਾ ਜੀ ਉਸ ਕਾਰ ਦੇ ਮੂਹਰੇ ਜਾ ਕੇ ਲੇਟ ਗਏ।"

ਨੌਜਵਾਨ ਸ਼੍ਰੀ ਸਿੰਘ ਨੇ ਇਹ ਸੋਚ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਕਿ ਉਹ ਆਪਣੇ ਪਿਤਾ ਜੀ ਨੂੰ ਇਸ ਬਾਰੇ ਜਾਗਰੂਕ ਕਰ ਸਕਣ।

ਉਸੀ ਸਮੇਂ ਸ਼੍ਰੀ ਸਿੰਘ ਨੇ ਕਾਰ ਚਾਲਕ ਕੋਲੋਂ ਮਾਤਾ ਜੀ ਦੇ ਇਸ ਵਰਤਾਰੇ ਲਈ ਮੁਆਫੀ ਵੀ ਮੰਗ ਲਈ।

ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਵਾਇਰਲ ਹੋਈ ਵੀਡੀਓ

ਪਰ ਕੁੱਝ ਸਮਾਂ ਬੀਤਣ ਤੋਂ ਬਾਅਦ ਉਸ ਕਾਰ ਚਾਲਕ ਨੇ ਆਪਣੇ ਡੈਸ਼-ਕੈਮ ਵਿਚਲੀ ਵੀਡੀਓ ਇਹ ਕਹਿੰਦੇ ਹੋਏ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਕਿ 'ਸ਼ਾਇਦ ਕੁੱਝ ਲੋਕ ਇੰਸ਼ੋਰੈਂਸ ਦੇ ਪੈਸੇ ਬਟੋਰਨ' ਲਈ ਅਜਿਹੇ ਕੰਮ ਵੀ ਕਰਦੇ ਹਨ।

ਉਸ ਤੋਂ ਬਾਅਦ ਤਾਂ ਇਹ ਵੀਡੀਓ ਹਰ ਪਾਸੇ ਫੈਲ ਗਈ ਅਤੇ ਕਿਸੇ ਨੇ ਵੀ ਤੱਥਾਂ ਦੀ ਪੁਸ਼ਟੀ ਕਰਨੀ ਠੀਕ ਨਹੀਂ ਸਮਝੀ ਅਤੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਭੇਜਦੇ ਰਹੇ।

ਸ਼੍ਰੀ ਸਿੰਘ ਨੇ ਕਿਹਾ, "ਸਾਨੂੰ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਕਾਫੀ ਸਾਲ ਹੋ ਗਏ ਹਨ, ਪਰ ਕਦੇ ਵੀ ਕਿਸੇ ਕਿਸਮ ਦਾ ਕੋਈ ਵੀ ਮਸਲਾ ਸਾਡੇ ਨਾਲ ਨਹੀਂ ਹੋਇਆ।"

ਸ਼੍ਰੀ ਸਿੰਘ ਅਤੇ ਉਹਨਾਂ ਦੀ ਪਤਨੀ ਦੋਵੇਂ ਹੀ ਚੰਗੀਆਂ ਕੰਪਨੀਆਂ ਵਿੱਚ ਨੌਕਰੀਆਂ ਕਰ ਰਹੇ ਹਨ।

ਉਕਤ ਘਟਨਾ ਤੋਂ ਬਾਅਦ ਜਦੋਂ ਇਹ ਵੀਡੀਓ ਸ਼੍ਰੀ ਸਿੰਘ ਨੇ ਵੀ ਦੇਖੀ ਤਾਂ
riverston police on famiy dispute 1.jpg
Investigation posted on the Facebook page of Riverstone Police Area Command.
ਸ਼੍ਰੀ ਸਿੰਘ ਨੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਲੋਕਾਂ ਨੇ ਇਸ ਵੀਡੀਓ ਤੇ ਕਥਿਤ ਤੌਰ ਤੇ ਗਲਤ ਕੂਮੈਂਟ ਕਰਦੇ ਹੋਏ ਅੱਗੇ ਫੈਲਾਇਆ ਹੈ, ਉਹ ਹੁਣ ਠੀਕ ਕੂਮੈਂਟ ਕਰਦੇ ਹੋਏ ਸਥਿਤੀ ਨੂੰ ਸਾਫ ਕਰਨ ਵਿੱਚ ਸਾਡੀ ਮੱਦਦ ਕਰਨ।

ਸਿਡਨੀ ਦੀ ਭਾਈਚਾਰਕ ਸੰਸਥਾ ਹਰਮਨ ਫਾਂਊਂਡੇਸ਼ਨ ਵਲੋਂ ਇਸ ਸਾਰੀ ਸਥਿਤੀ ਵਿੱਚ ਸ਼੍ਰੀ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਡੱਟ ਕੇ ਖੜੇ ਰਹਿਣ ਲਈ ਸ਼੍ਰੀ ਸਿੰਘ ਨੇ ਹਰਿੰਦਰ ਕੌਰ ਦਾ ਧੰਨਵਾਦ ਕੀਤਾ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share