ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਦੇ ਮਾਮਲੇ ਵਿੱਚ ਦੋਸ਼ ਆਇਦ

MicrosoftTeams-image (17).png

27-year-old Deepinderjeet Singh who tragically lost his life in a fatal drowning incident is being remembered as a 'kind and friendly young man' as tributes continue to flow. Credit: Supplied by Parminderjit Singh

Get the SBS Audio app

Other ways to listen

ਤਸਮਾਨੀਆ ਵਿਖੇ ਹੋਬਾਰਟ ਵਾਟਰਫਰੰਟ 'ਤੇ 27 ਸਾਲਾ ਨੌਜਵਾਨ ਦੀਪਇੰਦਰਜੀਤ ਸਿੰਘ ਦੀ ਮੌਤ ਦੀ ਘਟਨਾ ਲਈ ਕਥਿਤ ਤੌਰ ਤੇ ਦੋ 17 ਸਾਲਾਂ ਦੇ ਬੱਚਿਆਂ ਸਮੇਤ ਚਾਰ ਲੋਕਾਂ 'ਤੇ ਲੁੱਟ-ਖੋਹ ਦਾ ਦੋਸ਼ ਲਗਾਇਆ ਗਿਆ ਹੈ ਜਦਕਿ ਉਨ੍ਹਾਂ 'ਚੋਂ ਇੱਕ ਕਿਸ਼ੋਰ ਉੱਤੇ ਕਤਲ ਦਾ ਦੋਸ਼ ਆਇਦ ਕੀਤਾ ਗਿਆ ਹੈ। ਦੀਪਇੰਦਰ ਨੂੰ ਇੱਕ ਹੱਸਦੇ ਚਿਹਰੇ ਵਜੋਂ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।


ਸੋਮਵਾਰ (27 ਦਸੰਬਰ) ਰਾਤ 10 ਵਜੇ ਦੇ ਕਰੀਬ ਇੱਕ ਭਿਆਨਕ ਤ੍ਰਾਸਦੀ ਦੌਰਾਨ ਭਾਰਤੀ ਮੂਲ ਦੇ ਦੀਪਇੰਦਰਜੀਤ ਸਿੰਘ ਦੀ ਹੋਬਾਰਟ ਵਾਟਰਫਰੰਟ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਪੰਜਾਬੀ ਸੋਸਾਇਟੀ ਤਸਮਾਨੀਆ ਤੋਂ ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਦੀਪਇੰਦਰਜੀਤ ਆਪਣੀ ਇੱਕ ਦੋਸਤ ਨਾਲ ਵਾਟਰਫ੍ਰੰਟ 'ਤੇ ਬੈਠਾ ਸੀ ਜਦ ਕੁੱਝ ਵਿਅਕਤੀਆਂ ਨੇ ਉਸ ਔਰਤ ਦਾ ਹੈਂਡਬੈਗ ਚੋਰੀ ਕਰਨ ਦੀ ਕੋਸ਼ਿਸ਼ ਪਿੱਛੇ ਦੋਹਾਂ ਨੂੰ ਪਾਣੀ ਵਿੱਚ ਧੱਕ ਦਿੱਤਾ।
BODY DISCOVERY HOBART
Tasmania Police at Franklin Wharf after the discovery of a man's body in the water, in Hobart Tuesday, January 30, 2024. Source: AAP / ETHAN JAMES/AAPIMAGE
ਤਸਮਾਨੀਆ ਪੁਲਿਸ ਨੇ ਮੀਡੀਆ ਬਿਆਨ ਵਿੱਚ ਦੱਸਿਆ ਕਿ ਔਰਤ ਦਾ ਬਚਾਅ ਹੋ ਗਿਆ, ਪਰ ਦੀਪਇੰਦਰ ਤੈਰ ਨਹੀਂ ਸਕਦਾ ਸੀ ਅਤੇ ਤੈਰਦੇ ਰਹਿਣ ਲਈ ਅੰਤ ਤੱਕ ਸੰਘਰਸ਼ ਕਰਦਾ ਰਿਹਾ ਪਰ ਬੱਚ ਨਾ ਸਕਿਆ।

ਪੰਜਾਬੀ ਸੋਸਾਇਟੀ ਤਸਮਾਨੀਆ ਤੋਂ ਪਰਮਿੰਦਰਜੀਤ ਹੋਰਾਂ ਦਾ ਕਹਿਣਾ ਹੈ ਕਿ ਦੀਪਇੰਦਰ ਦਾ ਪਿਛੋਕੜ ਲੁਧਿਆਣੇ ਨਾਲ ਸਬੰਧਿਤ ਹੈ ਅਤੇ ਦੀਪਇੰਦਰ 2019 ਦੇ ਕਰੀਬ ਇੱਕ ਚੰਗੇਰੇ ਭਵਿੱਖ ਲਈ ਆਸਟ੍ਰੇਲੀਆ ਆਇਆ ਸੀ ਤੇ ਕੁੱਝ ਚਿਰ ਪਹਿਲਾਂ ਹੀ ਮੈਲਬੌਰਨ ਤੋਂ ਤਸਮਾਨੀਆ ਸ਼ਿਫਟ ਹੋਇਆ ਸੀ।
MicrosoftTeams-image (16).png
Parminderjit Singh from Punjabi Society, Tasmania.
ਦੀਪਇੰਦਰ ਨੂੰ ਇੱਕ ਹੱਸਦੇ ਚੇਹਰੇ ਵਜੋਂ ਯਾਦ ਕਰਦੇ ਹੋਏ ਪਰਮਿੰਦਰਜੀਤ ਹੋਰਾਂ ਅੱਗੇ ਦੱਸਿਆ ਕਿ ਹਰ ਐਤਵਾਰ ਦੀਪਇੰਦਰ ਹੌਬਾਰਟ ਦੇ ਗੁਰੂਦਵਾਰਾ ਨਾਨਕ ਦਰਬਾਰ ਵਿਖੇ ਸੇਵਾ ਕਰਦਾ ਨਜ਼ਰ ਆਉਂਦਾ ਸੀ।
ਬ੍ਰਿਸਬੇਨ ਤੋਂ ਮਨਜੀਤ ਬੋਪਾਰਾਏ ਜੋ ਕਿ ਮਿਰਤਕ ਦੀ ਦੇਹ ਨੂੰ ਭਾਰਤ ਭੇਜਣ ਲਈ ਯਤਨ ਕਰ ਰਹੇ ਹਨ, ਉਨ੍ਹਾਂ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਫੰਡਰੇਜ਼ਰ ਜ਼ਰੀਏ ਭਾਈਚਾਰੇ ਵੱਲੋਂ ਇਕੱਠਿਆਂ ਹੋਕੇ ਮੱਦਦ ਕੀਤੀ ਜਾ ਰਹੀ ਹੈ।
MicrosoftTeams-image (18).png
Brisbane-based Indian community leader Manjit Boparai who has facilitated the repatriation of hundreds of bodies from various parts of Australia to India.
ਉਨ੍ਹਾਂ ਇਸ ਦੌਰਾਨ 'ਗੋ-ਫੰਡ ਮੀ' ਫੰਡਰੇਜ਼ਰ ਸਹਾਇਤਾ ਰਾਸ਼ੀ ਨਾਲ਼ ਪਰਿਵਾਰ ਦੀ ਸਹਾਇਤਾ ਕਰਨ ਵਾਲ਼ੇ ਲੋਕਾਂ ਦਾ ਧੰਨਵਾਦ ਵੀ ਕੀਤਾ।

ਜ਼ਿਕਰਯੋਗ ਹੈ ਕਿ ਪੀੜਤ ਦੇ ਪਰਿਵਾਰ ਦੀ ਮੱਦਦ ਲਈ ਮਹਿਜ਼ 9 ਘੰਟਿਆਂ 'ਚ 28 ਹਜ਼ਾਰ ਡਾਲਰਾਂ ਦੀ ਇਮਦਾਦ ਕੀਤੀ ਗਈ ਹੈ।

ਤਸਮਾਨੀਆ ਪੁਲਿਸ ਨੇ ਚਾਰ ਕਥਿਤ ਆਰੋਪੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ, ਉਨ੍ਹਾਂ ਨੂੰ ਭਲਕੇ ਹੋਬਾਰਟ ਮੈਜਿਸਟ੍ਰੇਟ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਨੋਟ: ਇਹ ਖ਼ਬਰ ਭਾਈਚਾਰੇ ਲਈ ਦੁਖਦਾਈ ਹੋ ਸਕਦੀ ਹੈ। ਕਿਸੇ ਵੀ ਕਿਸਮ ਦੀ ਭਾਵਨਾਤਮਕ ਸਹਾਇਤਾ ਲਈ 13 11 14 'ਤੇ ਲਾਈਫਲਾਈਨ ਨਾਲ ਜਾਂ 1300 224 636 'ਤੇ ਬਿਓਂਡ ਬਲੂ ਨਾਲ ਸੰਪਰਕ ਕਰੋ।

ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......
LISTEN TO
punjabi_31012024_deepinderjeet.mp3 image

ਹੋਬਾਰਟ ਵਾਟਰਫਰੰਟ ਤੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਪੰਜਾਬੀ ਨੌਜਵਾਨ ਦੀ ਦੁਖਦਾਈ ਮੌਤ ਦੇ ਮਾਮਲੇ ਵਿੱਚ ਦੋਸ਼ ਆਇਦ

SBS Punjabi

31/01/202408:08

Share