ਦਹਾਕਿਆਂ ਬੱਧੀ ਲੋਕਾਂ ਦਾ ਮਨ ਪ੍ਰਚਾਉਣ ਵਾਲੇ ਪਾਕਿਸਤਾਨੀ ਡਰਾਮਾ ਕਲਾਕਾਰ ਤਾਰਿਕ ਟੈਡੀ ਬਾਰੇ ਵਿਸ਼ੇਸ਼ ਰਿਪੋਰਟ

Tariq Teddy

Pakistan's famous comedian Tariq Reddy died at age of 46. Credit: Twitter: @tahabutt109

ਪਿਛਲੇ ਦਿਨੀਂ, ਜਿਗਰ ਦੀ ਬਿਮਾਰੀ ਤੋਂ ਪੀੜਤ ਤਾਰਿਕ ਟੈਡੀ ਮਹਿਜ਼ 46 ਸਾਲਾਂ ਦੀ ਉਮਰ ਵਿੱਚ ਇਸ ਜਹਾਨ ਤੋਂ ਰੁਖਸਤ ਹੋ ਗਏ ਹਨ। ਸਟੇਜ ਤੋਂ ਲੋਕਾਂ ਨੂੰ ਹਾਸੇ ਵੰਡਣ ਵਾਲੇ ਇਸ ਡਰਾਮਾ ਕਲਾਕਾਰ ਨੂੰ ਆਪਣੀ ਜਿੰਦਗੀ ਵਿੱਚ ਕਿਹੋ ਜਿਹੇ ਉਤਰਾਅ-ਚੜਾਅ ਦੇਖਣੇ ਪਏ, ਪੇਸ਼ ਹੈ ਇਸ ਬਾਰੇ ਇਕ ਵਿਸ਼ੇਸ਼ ਰਿਪੋਰਟ ਜਿਸਦੇ ਪੇਸ਼ਕਰਤਾ ਨੇ ਸਾਡੇ ਲਾਹੌਰ ਤੋਂ ਸੰਵਾਦਦਾਤਾ ਮਸੂਦ ਮੱਲ੍ਹੀ।


ਪਾਕਿਸਤਾਨ ਦੀਆਂ ਸਟੇਜਾਂ ਤੋਂ ਲੋਕਾਂ ਦਾ ਹਾਸਿਆਂ ਦੁਆਰਾ ਮਨ ਪ੍ਰਚਾਉਣ ਵਾਲਾ ਕਲਾਕਾਰ ਤਾਰਿਕ ਟੈਡੀ ਸਿਰਫ 46 ਵਰ੍ਹਿਆਂ ਦੀ ਉਮਰ ਵਿੱਚ ਹੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਿਆ।

ਫੈਸਲਾਬਾਦ ਵਿੱਚ ਜਨਮੇ ਤਾਰਿਕ ਟੈਡੀ ਨੇ ਬਚਪਨ ਵਿੱਚ ਕਾਫੀ ਗਰੀਬੀ ਦੇਖੀ ਅਤੇ ਕਈ ਫੈਕਟਰੀਆਂ ਵਿੱਚ ਮਜ਼ਦੂਰੀ ਵੀ ਕੀਤੀ।

ਪਰ ਸਟੇਜ ਤੇ ਪੈਰ ਰਖਣ ਤੋਂ ਬਾਅਦ ਤਾਰਿਕ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਹਜ਼ਾਰਾਂ ਡਰਾਮਿਆਂ ਵਿੱਚ ਸੈਂਕੜੇ ਕਲਾਕਾਰਾਂ ਨਾਲ਼ ਕੰਮ ਕਰਦਿਆਂ ਆਪਣੀ ਕਲਾ ਦਾ ਲੋਹਾ ਮਨਵਾਇਆ।

ਉਨ੍ਹਾਂ ਆਪਣੀ ਜ਼ਿੰਦਗੀ ਦੇ ਤਕਰੀਬਨ 30 ਸਾਲ ਪਾਕਿਸਤਾਨੀ ਡਰਾਮੇ ਨੂੰ ਦਿੱਤੇ ਜਿਸ ਦੌਰਾਨ ਉਨ੍ਹਾਂ ਆਪਣੇ ਚਾਹੁਣ ਵਾਲਿਆਂ ਦੇ ਦਿਲ ਵਿੱਚ ਇੱਕ ਵੱਖਰੀ ਜਗਾਹ ਬਣਾਉਂਦਿਆਂ ਕਾਫੀ ਮਕਬੂਲੀਅਤ ਹਾਸਿਲ ਕੀਤੀ।

Share