ਮੈਲਬਰਨ ਏਅਰਪੋਰਟ 'ਤੇ ਜਹਾਜ਼ ਵਿੱਚ ਮੌਤ ਦਾ ਸ਼ਿਕਾਰ ਹੋਈ ਮਨਪ੍ਰੀਤ ਕੌਰ ਦੇ ਪਰਿਵਾਰ ਨੇ ਬਿਆਨ ਕੀਤਾ ਦਰਦ

manpreet kaur.jpg

Manpreet Kaur's File Photo.

Get the SBS Audio app

Other ways to listen

ਬੀਤੀ 20 ਜੂਨ ਨੂੰ ਆਸਟ੍ਰੇਲੀਆ ਤੋਂ ਭਾਰਤ ਜਾਣ ਵੇਲੇ ਮੈਲਬਰਨ ਹਵਾਈ ਅੱਡੇ ’ਤੇ ਜਹਾਜ਼ ਵਿੱਚ ਅਚਾਨਕ ਮੌਤ ਦਾ ਸ਼ਿਕਾਰ ਹੋਈ ਅੰਤਰਰਾਸ਼ਟਰੀ ਵਿਦਿਆਰਥਣ ਮਨਪ੍ਰੀਤ ਕੌਰ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਐਸ ਬੀ ਐਸ ਨਾਲ ਟੈਲੀਫੋਨ ਰਾਹੀਂ ਗੱਲਬਾਤ ਕਰਦਿਆਂ ਮਨਪ੍ਰੀਤ ਦੇ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਮਨਪ੍ਰੀਤ ਕੁਝ ਮਹੀਨੇ ਪਹਿਲਾਂ ਕੋਰੋਨਾ ਦਾ ਸ਼ਿਕਾਰ ਹੋਈ ਸੀ ਅਤੇ ਪਿਛਲੇ 2 ਕੁ ਮਹੀਨਿਆਂ ਤੋਂ ਗਲੇ ਦੇ ਰੋਗ ਤੋਂ ਵੀ ਪੀੜਤ ਸੀ। ਪਰਿਵਾਰ ਮੁਤਾਬਿਕ ਮਨਪ੍ਰੀਤ ਦੀਆਂ ਆਖਰੀ ਰਸਮਾਂ ਲਈ ਉਨ੍ਹਾਂ ਵਲੋਂ ਹੁਣ ਮੈਲਬਰਨ ਜਾਣ ਲਈ ਕਾਗਜ਼ ਪੱਤਰ ਤਿਆਰ ਕੀਤੇ ਜਾ ਰਹੇ ਹਨ।


ਇਸ ਮਾਮਲੇ ਵਿੱਚ ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੋਰੋਨਰ ਲਈ ਰਿਪੋਰਟ ਤਿਆਰ ਕੀਤੀ ਗਈ ਹੈ। ਮਾਮਲਾ ਕੋਰੋਨਰ ਦੇ ਸਾਹਮਣੇ ਹੋਣ ਦਾ ਹਵਾਲਾ ਦਿੰਦਿਆਂ ਪੁੁਲਿਸ ਨੇ ਕੋਈ ਹੋਰ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕੀਤਾ ਹੈ।

ਓਧਰ, ਐਸ ਬੀ ਐਸ ਪੰਜਾਬੀ ਵਲੋਂ ਜਦੋਂ ਕੁਆਂਟਿਸ ਏਅਰਲਾਈਨਜ਼ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਕਤ ਲੜਕੀ ਨੂੰ ਬੋਰਡਿੰਗ ਤੋਂ ਬਾਅਦ ਫਲਾਈਟ ਵਿੱਚ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਪਈ ਸੀ ਜਿਸ ’ਤੇ ਚਾਲਕ ਦਲ ਅਤੇ ਐਮਰਜੈਂਸੀ ਸੇਵਾਵਾਂ ਦੋਵਾਂ ਵਲੋਂ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਗਈ ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਦੀ ਮੌਤ ਹੋ ਗਈ।

ਏਅਰਲਾਈਨ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਲਈ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਪੰਜਾਬ ਦੇ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਪਿੰਡ ਧਰਮਪੁਰਾ ਤੋਂ ਮਨਪ੍ਰੀਤ ਕੌਰ ਦੇ ਤਾਇਆ ਜੀ ਮਿੱਠੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਨਪ੍ਰੀਤ ਨੂੰ ਲੈਣ ਲਈ ਦਿੱਲੀ ਏਅਰਪੋਰਟ ਵੱਲ ਜਾ ਰਿਹਾ ਸੀ ਕਿ ਰਾਹ ਵਿੱਚ ਹੀ ਉਸ ਦੀ ਮੌਤ ਦੀ ਖਬਰ ਮਿਲ ਗਈ।

ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ...

Share